ਯੂਥ ਪਾਰਲੀਮੈਂਟ ਆਫ ਇੰਡੀਆ ਦੀ ਚੇਅਰਪਰਸਨ ਪਾਰਵਤੀ ਜਾਂਗਿੜ ਦਾ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ

0
18
ਅੰਮ੍ਰਿਤਸਰ 26 ਸਤੰਬਰ (ਪਵਿੱਤਰ ਜੋਤ)  : ਸੁਰੱਖਿਅਤ ਸੀਮਾ-ਸਮਰੱਥ ਭਾਰਤ-ਸੀਮਾ ਯਾਤਰਾ ਦੀ ਅਯੋਜਕ  ਸਿਸਟਰ ਆਫ ਸੋਲਜਰ ਭਾਰਤ ਦੀ ਬੇਟੀ ਯੂਥ ਪਾਰਲੀਮੈਂਟ ਆਫ ਇੰਡੀਆ ਦੀ ਚੇਅਰਪਰਸਨ ਪਾਰਵਤੀ ਜਾਂਗਿੜ ਦਾ ਅੰਮ੍ਰਿਤਸਰ ਪਹੁੰਚਣ ਤੇ ਕੰਵਰਬੀਰ ਸਿੰਘ ਮੰਜਿਲ ਪ੍ਰਦੇਸ਼ ਮਹਾਂ ਮੰਤਰੀ ਭਾਜਪਾ ੳ,ਬੀ,ਸੀ, ਮੋਰਚਾ ਪੰਜਾਬ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੰਜਿਲ ਨੇ ਦੱਸਿਆ ਕਿ ਇਹ ਯਾਤਰਾ 21000-ਕਿੱਲੋਮੀਟਰ ਤੋਂ ਜ਼ਿਆਦਾ ਦਾ ਸਫਰ ਕਰਦਿਆਂ 100ਵਾਂ ਦਿਨ ਬਾਘਾ ਬਾਰਡਰ ਅੰਮ੍ਰਿਤਸਰ ਪਹੁੰਚੀ ਹੈ। ਉੜੀਸਾ-ਅੰਡੋਮਾਨ ਨਿਕਾਬਾਰ ਦੀਪ੍ਵਸਮੂੰਹ- ਪਸ਼ਚਿਮ ਬੰਗਾਲ- ਅਸਾਮ- ਮੇਘਾਲਿਆ- ਮਿਜੋਰਮ- ਮਨੀਪੁਰ- ਨਾਗਾਲੈਂਡ- ਅਰੁਣਾਚਲ ਪ੍ਰਦੇਸ਼- ਦੇ ਬਾਰਡਰ ਲਾਇਨ ਖੇਤਰਾਂ ਦਾ ਦੋਰਾ ਕਰਦਿਆਂ ਪੰਜਾਬ ਬਾਰਡਰ ਦੀਆਂ ਅਲੱਗ-ਅਲੱਗ ਯੂਨਿਟਾਂ ਵਿੱਚ ਹੁੰਦਿਆਂ ਹੋਇਆ ਅੰਮ੍ਰਿਤਸਰ ਬਾਘਾ ਬਾਰਡਰ ਤੇ ਪਹੁੰਚੀ ਹੈ ਇਸ ਮੋਕੇ ਕੰਵਰਬੀਰ ਸਿੰਘ ਮੰਜਿਲ ਵੱਲੋਂ ਪਾਰਵਤੀ ਜਾਂਗਿੜ ਨੂੰ ਸ਼੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਫੁਲਕਾਰੀ ਭੇਂਟ ਕਰਕੇ ੳਹਨਾਂ ਦਾ ਸਨਮਾਨ ਕੀਤਾ ਗਿਆ ਮੰਜਿਲ ਨੇ ਕਿਹਾ ਇਸ ਯਾਤਰਾ ਨਾਲ ਬਾਰਡਰ ਫੋਰਸਿਸ ਦੇ ਮਨ ਦੀ ਗੱਲ ਨਿਰਸੰਦੇਹ ਭਾਰਤ ਦੇ ਪ੍ਰਧਾਨ ਮੰਤਰੀ- ਗ੍ਰਿਹ ਮੰਤਰੀ- ਰੱਖਿਆ ਮੰਤਰੀ ਤੱਕ ਪਹੁੰਚੇਗੀ ਇਸ ਲੰਬੀ ਯਾਤਰਾ ਨੂੰ ਕਰਨ ਲਈ ਪਾਰਵਤੀ ਜਾਂਗਿੜ ਦਾ ਧੰਨਵਾਦ ਕਰਦਿਆਂ ਮੁਬਾਰਕਬਾਦ ਵੀ ਦਿੱਤੀ ਮੰਜਿਲ ਨੇ ਕਿਹਾ ਇਸੇ ਤਰਾਂ ਤੁਸੀਂ ਦੇਸ਼ ਦੀ ਸੇਵਾ ਕਰਦੇ ਰਹੋ।

NO COMMENTS

LEAVE A REPLY