ਭਾਜਪਾਈਆਂ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਕੀਤੀ ਪੁਸ਼ਪਾਂਜਲੀ ਭੇਟ 

0
12

ਜਗਮੋਹਨ ਰਾਜੂ ਦੀ ਅਗਵਾਈ ‘ਚ 200 ਤੋਂ ਵੱਧ ‘ਆਪ’, ਅਕਾਲੀ ਤੇ ਕਾਂਗਰਸੀ ਆਗੂ ਤੇ ਵਰਕਰ ਭਾਜਪਾ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ 25 ਸਤੰਬਰ ( ਪਵਿੱਤਰ ਜੋਤ ) : ਭਾਰਤੀ ਜਨ ਸੰਘ ਦੇ ਸਹਿ-ਸੰਸਥਾਪਕ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਚਾਰਕ, ਗਰੀਬ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼, ਰਾਸ਼ਟਰਵਾਦੀ ਆਗੂ, ਭਾਰਤੀ ਰਾਜਨੀਤੀ ਦੇ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ‘ਚੋਂ ਇੱਕ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ 160ਵੇਂ ਜਨਮ ਦਿਨ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ: ਜਗਮੋਹਨ ਸਿੰਘ ਰਾਜੂ (ਸਾਬਕਾ ਆਈਏਐਸ) ਦੀ ਅਗਵਾਈ ਹੇਠ ਮੰਡਲ ਪ੍ਰਧਾਨ ਰਾਕੇਸ਼ ਮਹਾਜਨ ਨੇ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਸਮਰਪਣ ਦਿਵਸ ਪ੍ਰੋਗਰਾਮ ਕਰਵਾਇਆ। ਇਸ ਮੌਕੇ ਭਾਜਪਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਅਤੇ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਔਲਖ ਵੀ ਹਾਜ਼ਰ ਸਨ।

                ਜਗਮੋਹਨ ਰਾਜੂ ਨੇ ਇਸ ਮੌਕੇ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਡਿਤ ਉਪਾਧਿਆਏ ਜੀ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਗਰੀਬ ਅਤੇ ਪਛੜੇ ਲੋਕਾਂ ਦੇ ਵਿਕਾਸ ਅਤੇ ਉਨਤੀ ਲਈ ਸਮਰਪਿਤ ਕਰ ਦਿੱਤਾ। ਆਜ਼ਾਦੀ ਦੇ ਇੱਕ ਦਹਾਕੇ ਦੇ ਅੰਦਰ ਉਨ੍ਹਾਂ ਨੇ ਜੋ ਕੰਮ ਕੀਤਾ ਸੀ, ਉਹ ਮੋਦੀ ਸਰਕਾਰ ਲਈ ਮਾਰਗ ਦਰਸ਼ਕ ਹੈ। ਮੋਦੀ ਸਰਕਾਰ ਅੱਜ ਸਮਾਜ ਦੇ ਆਖਰੀ ਪੜਾਅ ‘ਤੇ ਬੈਠੇ ਵਿਅਕਤੀ ਦੀ ਭਲਾਈ ਅਤੇ ਵਿਕਾਸ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਪੰਡਿਤ ਜੀ ਦਾ ਜੀਵਨ ਹਮੇਸ਼ਾ ਸਾਰਿਆਂ ਲਈ ਪ੍ਰੇਰਨਾਦਾਇਕ ਰਹੇਗਾ। ਪੰਡਿਤ ਉਪਾਧਿਆਏ ਜੀ ਨੂੰ ਸਮਾਜ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

                ਜਗਮੋਹਨ ਰਾਜੂ ਨੇ ਇਸ ਮੌਕੇ ਪੰਜਾਬ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਇਸ਼ਾਰੇ ‘ਤੇ ਭਗਵੰਤ ਮਾਨ ਆਪਣੀ ਸਰਕਾਰ ਦਾ ਹੀ ਜੋ ਭਰੋਸੇ ਦਾ ਮਤਾ ਲਿਆ ਰਹੇ ਸਨ, ਪਰ ਅੱਜ ਅੰਮ੍ਰਿਤਸਰ ਦੀ ਜਨਤਾ ਨੇ ਭਗਵੰਤ ਮਾਨ ਨੂੰ ਆਜ ਬੇਭਰੋਸਗੀ ਦਾ ਮਤਾ ਦੇ ਦਿੱਤਾ ਹੈ। ਅੱਜ ਪੰਡਤ ਦੀਨ ਦਿਆਲ ਉਪਾਧਿਆਏ ਜੀ ਦੇ ਪਵਿੱਤਰ ਜਨਮ ਦਿਨ ਮੌਕੇ ਹਲਕਾ ਰਾਜਾਸਾਂਸੀ ਤੋਂ ਮੌਜੂਦਾ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਪ੍ਰਿੰਸ ਆਪਣੇ ਸਮਰਥਕਾਂ ਨਾਲ, ਸ਼੍ਰੋਮਣੀ ਅਕਾਲੀ ਦਲ ਰਾਜਾਸਾਂਸੀ ਦੇ ਬੀਸੀ ਪ੍ਰਧਾਨ ਦਵਿੰਦਰ ਸਿੰਘ ਆਪਣੇ ਸਮਰਥਕਾਂ ਸਮੇਤ, ਅੰਮ੍ਰਿਤਸਰ ਤੋਂ ਵਿਕਰਮ ਡੰਡੋਨਾ, ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੋਹਨ ਸਿੰਘ ਬਾਜਵਾ ਆਪਣੇ ਸਮਰਥਕਾਂ ਨਾਲ, ਨਿਊ ਅੰਮ੍ਰਿਤਸਰ ਤੋਂ ਸੰਨੀ ਅਗਰਵਾਲ ਆਪਣੇ ਸਾਥੀਆਂ ਸਮੇਤ, ਪਿੰਡ ਖਿਆਲਾ ‘ਤੋਂ ਭੁਪਿੰਦਰ ਕੌਰ ਆਪਣੇ ਸਮਰਥਕਾਂ ਨਾਲ, ਰਾਮ ਬਾਗ ਤੋਂ ਕ੍ਰਾਈਸਟ ਚਰਚ ਤੋਂ ਮਸੀਹ ਭਾਈਚਾਰੇ ਦੇ ਲੋਕ, ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਕੌਂਸਲਰ ਸੁਨੀਲ ਪੁਰੀ ਆਪਣੇ ਸਮਰਥਕਾਂ ਨਾਲ, 22 ਨੰਬਰ ਵਾਰਡ ਤੋਂ ਅਕਾਲੀ ਦਲ ਅਤੇ ਕਾਂਗਰਸ ਦੇ ਵੱਖ ਵੱਖ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਵਰਕਰ ਭਾਜਪਾ ਵਿੱਚ ਸ਼ਾਮਲ ਹੋਏ ਹਨ।

                ਇਸ ਮੌਕੇ ਸਾਬਕਾ ਸਿਹਤ ਮੰਤਰੀ ਡਾ: ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ, ਸੂਬਾਈ ਬੁਲਾਰਣ ਸੁਰਿੰਦਰ ਕੰਵਲ, ਦਫ਼ਤਰ ਸਕੱਤਰ ਸਤਪਾਲ ਡੋਗਰਾ, ਮੰਡਲ ਪ੍ਰਧਾਨ ਗੁਰਦੇਵ ਸਿੰਘ, ਧਰਮ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

NO COMMENTS

LEAVE A REPLY