ਟੀਕਾਕਰਨ ਹਰ ਕਿਸੇ ਨੂੰ ਸੁਰੱਖਿਅਤ ਕਰਦਾ ਹੈ-ਸ਼ਮਸ਼ੇਰ ਬਹਾਦੁਰ ਸਿੰਘ
________
ਅੰਮ੍ਰਿਤਸਰ,23 ਸਤੰਬਰ (ਪਵਿੱਤਰ ਜੋਤ)- ਪਾਸਪੋਰਟ ਸੇਵਾ ਕੇਂਦਰ ਅੰਮ੍ਰਿਤਸਰ ਵੱਲੋਂ ਮਾਲ ਰੋਡ ਸਥਿਤ ਦਫ਼ਤਰ ਵਿਖੇ ਕਰੋਨਾ ਬਿਮਾਰੀ ਦੀ ਰੋਕਥਾਮ ਸਬੰਧੀ ਫ੍ਰੀ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪਾਸਪੋਰਟ ਅਧਿਕਾਰੀ ਸ਼ਮਸ਼ੇਰ ਬਹਾਦੁਰ ਸਿੰਘ ਵੱਲੋਂ ਕੀਤਾ ਗਿਆ। ਜਿਸ ਦੌਰਾਨ ਐਡਮੀਨਿਸਟੇ੍ਟਿਵ ਅਧਿਕਾਰੀ ਵੰਦਨਾ ਸ਼ਰਮਾ, ਏ.ਪੀ.ਓ ਇੰਚਾਰਜ ਵੇਦ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਪਾਸਪੋਰਟ ਅਧਿਕਾਰੀ ਸ਼ਮਸ਼ੇਰ ਬਹਾਦੁਰ ਸਿੰਘ ਨੇ ਕਿਹਾ ਕਿ ਹਾਈਕਮਾਂਡ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਕਰੋਨਾ ਬਿਮਾਰੀ ਦੀ ਰੋਕਥਾਮ ਨੂੰ ਲੈ ਕੇ ਬੂਸਟਰ ਡੋਜ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸਟਾਫ ਦੇ ਮੈਂਬਰਾਂ ਤੋਂ ਇਲਾਵਾ ਦਫਤਰ ਪਹੁੰਚੇ ਲੋਕਾਂ ਦਾ ਵੀ ਟੀਕਾਕਰਨ ਕੀਤਾ ਗਿਆ। ਉਹਨਾਂ ਕਿਹਾ ਕਿ ਬਿਮਾਰੀ ਦੀ ਰੋਕਥਾਮ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਭਾਈ ਧਰਮ ਸਿੰਘ ਸੈਟੇਲਾਇਟ ਹਸਪਤਾਲ ਦੀ ਪ੍ਰਮੁੱਖ ਡਾ. ਕੁਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਸਾਹਿਤ ਟੀਕਾ ਕਰਨ ਲਈ ਆਈ ਟੀਮ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਪ੍ਰਬੰਧਕ ਸੰਜੀਵ ਕੁਮਾਰ ਸਿਨਹਾ,ਪਾਸਪੋਰਟ ਅਧਿਕਾਰੀ ਦੇ ਸਹਾਇਕ ਅੰਕੁਰ ਸ਼ਰਮਾ,ਬਲਜੀਤ ਭਾਟੀਆ, ਸੌਰਵ ਭੰਡਾਰੀ, ਸੁਰਜੀਤ ਸਿੰਘ,ਲਖਵਿੰਦਰ ਕੌਰ,ਰਜਿੰਦਰ ਕੌਰ,ਗੁਰਜੀਤ ਕੌਰ,ਮਨੀਸ਼ਾ ਤੋਂ ਇਲਾਵਾ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ