ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਨੇ ਕੌਮਾਂਤਰੀ ਫਾਰਮੇਸੀ ਦਿਹਾੜੇ ਨੂੰ ਲੈ ਕੇ ਕੀਤੀ ਬੈਠਕ

0
75

ਅੰਮ੍ਰਿਤਸਰ 22 ਸਤੰਬਰ (ਪਵਿੱਤਰ ਜੋਤ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕੌਮਾਂਤਰੀ ਫਾਰਮੇਸੀ ਦਿਹਾੜਾ 25 ਸਿਤੰਬਰ ਐਤਵਾਰ ਨੂੰ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿੱਚ ਪ੍ਰਧਾਨ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੱਦੇ ਗਏ ਡਾਕਟਰ ਬਲਬੀਰ ਸਿੰਘ ਪ੍ਰੋਫੈਸਰ ਅਤੇ ਮੁਖੀ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਲੈਕਚਰ ਦੇਣਗੇ।ਇਸ ਦੇ ਨਾਲ ਹੀ ਕਿਸ਼ੋਰ ਸ਼ਰਮਾ ਸਾਬਕਾ ਰਜਿਸਟਰਾਰ ਫਾਰਮੇਸੀ ਕੌਂਸਲ ਪੰਜਾਬ, ਪ੍ਰੋਫੈਸਰ ਪ੍ਰਭਸਿਮਰਨ ਸਿੰਘ ਖਾਲਸਾ ਕਾਲਜ ਅਤੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਵੀ ਆਪਣੇ ਵਿਚਾਰ ਰੱਖਣਗੇ। ਜ਼ਿਲਾ ਸਕੱਤਰ ਪਲਵਿੰਦਰ ਸਿੰਘ ਧੰਮੂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਤਿਆਰੀ ਲਈ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਵਿੱਚ ਨਿਰਮਲ ਸਿੰਘ ਮਜੀਠਾ, ਮੁੱਖ ਸਲਾਹਕਾਰ ਗੁਰਸ਼ਰਨ ਸਿੰਘ ਬੱਬਰ, ਗੁਰਮੇਜ ਸਿੰਘ ਛੀਨਾ, ਗੁਰਮੇਲ ਸਿੰਘ ਮਾਨਾਂਵਾਲਾ, ਲਵਜੀਤ ਸਿੰਘ ਸਿੱਧੂ, ਕਰਨ ਸਿੰਘ ਲੋਪੋਕੇ, ਰਵਿੰਦਰ ਸ਼ਰਮਾ, ਜਸਪਾਲ ਸਿੰਘ ਕੋਟ ਖਾਲਸਾ, ਮਨਜੀਤ ਸਿੰਘ ਬਾਬਾ ਬਕਾਲਾ, ਵਰਿੰਦਰ ਸਿੰਘ,ਗੁਰਬਰਿੰਦਰ ਸਿੰਘ ਸਾਹ, ਜਸਵਿੰਦਰ ਸਿੰਘ ਬਾਜਵਾ, ਮਨੀਸੀ ਮਹਾਜਨ,ਤਸਬੀਰ ਸਿੰਘ ਰੰਧਾਵਾ , ਹਰਮੀਤ ਸਿੰਘ ਤਰਸਿੱਕਾ, ਰਣਜੀਤ ਸਿੰਘ ਆਦਿ ਹਾਜ਼ਰ ਹੋਏ ਤੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਸਾਰਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਾਰੇ ਹੀ ਜ਼ਿਲੇ ਦੇ ਸੇਵਾ ਮੁਕਤ ਤੇ ਸੇਵਾ ਵਿੱਚ ਫਾਰਮੇਸੀ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤੇ ਫਾਰਮੇਸੀ ਕਿੱਤੇ ਦੀ ਮੌਜੂਦਾ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਧ ਰਹੀ ਮਹੱਤਤਾ ਬਾਰੇ ਮਾਹਿਰਾਂ ਪਾਸੋਂ ਬਹੁਮੁੱਲੀ ਜਾਣਕਾਰੀ ਹਾਸਲ ਕਰਨ।

NO COMMENTS

LEAVE A REPLY