ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਦੀ ਅਗੁਵਾਈ ਚ ਨਿਰਿਖਣ ਕੀਤਾ

0
25

ਅੰਮ੍ਰਿਤਸਰ 7 ਜਨਵਰੀ (ਪਵਿੱਤਰ ਜੋਤ) : ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਜੀ ਵਲੋਂ ਵਾਰਡ ਨੰ 59 ਵਿੱਚ ਅਹੂਜਾ ਸਵੀਟਸ ਅਤੇ ਸ਼੍ਰੀ ਬਾਲਾ ਜੀ ਮਿਠਾਸ ਭੰਡਾਰ ਦਾ ਨਿਰਿਖਣ ਕੀਤਾ ਗਿਆ, ਇਸ ਦੌਰਾਨ ਮਿਠਾਈ ਬਣਾਉਣ ਵਾਲੀ ਜਗ੍ਹਾ ਤੇ ਗੰਦਗੀ ਪਾਈ ਗਈ ਅਤੇ ਕਾਰੀਗਰਾਂ ਦੇ ਵੀ ਕੋਈ ਗਲਵਜ਼, ਕੈਪ ਜਾਂ ਮਾਸਕ ਨਹੀਂ ਪਾਏ ਹੋਏ ਸਨ। ਦੁਕਾਨਦਾਰਾਂ ਵਲੋਂ ਮਿਠਾਈਆਂ ਨੂੰ ਢੱਕ ਕੇ ਨਹੀਂ ਸੀ ਰੱਖਿਆ ਗਿਆ ਅਤੇ ਨਾ ਹੀ ਸਹੀ ਢੰਗ ਨਾਲ ਸਟੋਰ ਕੀਤਾ ਗਿਆ ਸੀ। ਇਹਨਾ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਨਾਂ ਦੁਕਾਨਦਾਰਾਂ ਦੇ ਚਲਾਣ ਕੱਟੇ ਗਏ ਅਤੇ ਸੁਧਾਰ ਕਰਨ ਲਈ ਸਖ਼ਤ ਹਿਦਾਇਤ ਕੀਤੀ ਗਈ । ਇਸ ਦੌਰਾਨ ਮੌਕੇ ਤੇ ਚੀਫ਼ ਸੈਨੇਟਰੀ ਇੰਸੈਕਟਰ ਸਾਹਿਲ ਮਲਹੋਤਰਾ, ਸੈਨੇਟਰੀ ਇੰਸੈਕਟਰ ਤੇਜਿੰਦਰ ਕੁਮਾਰ ਅਤੇ ਕੁਲਵਿੰਦਰ ਸਿੰਘ ਮੌਜੂਦ ਸਨ।

NO COMMENTS

LEAVE A REPLY