ਉਵਰਆਲ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ਤੇ ਰਹੀ

0
17

ਅੰਮ੍ਰਿਤਸਰ 14 ਦਸੰਬਰ (ਅਰਵਿੰਦਰ ਵੜੈਚ) : ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਚੇਅਰਮੈਨ ਸਰ ਡਾ: ਏ.ਐਫ ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗ੍ਰੇਸ ਪਿੰਟੋ  ਦੀ ਅਗਵਾਈ ਹੇਠ 15ਵੀਂ ਜੂਨੀਅਰ ਪੰਜਾਬ ਰਾਜ ਨੈਟਬਾਲ ਚੈਂਪੀਅਨਸ਼ਿਪ 2022 ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਇਹ ਚੈਂਪੀਅਨਸ਼ਿਪ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੁੰਡਾ ਮਲੇਰਕੋਟਲਾ ਵਿਖੇ ਕਰਵਾਈ ਗਈ। ਇਹ ਮੁਕਾਬਲਾ 2 ਦਸੰਬਰ ਤੋਂ 4 ਦਸੰਬਰ ਤੱਕ ਕਰਵਾਇਆ ਗਿਆ। ਇਸ ਵਿੱਚ ਕੁੱਲ 16 ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਅੰਮ੍ਰਿਤਸਰ ਅਤੇ ਪਠਾਨਕੋਟ  ਵਿਚਕਾਰ ਹੋਇਆ ਜਿਸ ਵਿੱਚ ਅੰਮ੍ਰਿਤਸਰ ਨੇ ਮੈਚ ਜਿੱਤਿਆ, ਦੂਜਾ ਮੈਚ ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਹੋਇਆ ਜਿਸ ਵਿੱਚ ਅੰਮ੍ਰਿਤਸਰ ਨੇ ਜਿੱਤ ਪ੍ਰਾਪਤ ਕੀਤੀ। ਉਵਰਆਲ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਦੀ ਟੀਮ ਤੀਜੇ ਸਥਾਨ ‘ਤੇ
ਰਹੀ। ਅੰਮ੍ਰਿਤਸਰ ਟੀਮ ਦੀ ਕੋਚ ਮਿਸ ਸ਼ਿਖਾ ਨੇ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ
ਦੀ ਮੁੱਖ ਅਧਿਆਪਕਾ ਸ੍ਰੀਮਤੀ ਕੰਚਨ ਮਲਹੋਤਰਾ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ
ਭਵਿੱਖ ਵਿੱਚ ਵੀ ਸਕਾਰਾਤਮਕ ਸੋਚ ਨਾਲ ਹਰ ਖੇਤਰ ਵਿੱਚ ਕੰਮ ਕਰਨ ਦਾ ਸੁਨੇਹਾ ਦਿੱਤਾ।

NO COMMENTS

LEAVE A REPLY