ਬੁਢਲਾਡਾ, 7 ਜਨਵਰੀ (ਦਵਿੰਦਰ ਸਿੰਘ ਕੋਹਲੀ)-ਪੰਜਾਬੀ ਸਾਹਿਤ ਕਲਾ ਮੰਚ ਮਾਨਸਾ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਂ ਚਮਕਾਉਣ ਵਾਲੀਆਂ ਧੀਆਂ ਨੂੰ ਹਰੇਕ ਸਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਵਾਰ ਵੀ ਮੰਚ ਵੱਲੋ ਤਾਂ ਵੱਖ ਵੱਖ ਖੇਤਰਾ ਜਿਸ ਵਿੱਚ ਖੇਡਾਂ, ਕਲਾ ,ਸਿੱਖਿਆ, ਸਾਹਿਤ ,ਪੜ੍ਹਨ ਆਦਿ ਵਿਸ਼ਿਆਂ ਨਾਲ ਸਬੰਧਤ ਮੱਲਾਂ ਮਾਰਨ ਵਾਲੀਆਂ ਧੀਆਂ ਦਾ ਸਨਮਾਨ ਰੱਖਿਆ ਗਿਆ ਹੈ ।
ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ, ਉਪ ਪ੍ਰਧਾਨ ਰਜਿਂਦਰ ਵਰਮਾ ਜਨਰਲ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਦੱਸਿਆ ਕਿ ਇਸ ਵਾਰ ਜਿਨ੍ਹਾਂ ਧੀਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਪੰਜਾਬ ਪੱਧਰ ਵਿੱਚ ਆਪਣੇ ਜਿਲ੍ਹੇ ਦੇ ਨਾਮ ਰੌਸ਼ਨ ਕੀਤਾ ਹੈ।
ਮੰਚ ਵੱਲੋਂ ਪੰਜਾਬ ਦੀ ਕਬੱਡੀ ਖਿਡਾਰੀ ਕਾਜਲ, ਸੈਕੈਟਿੰਗ ਵਿੱਚੋਂ ਦੋ ਤਗ਼ਮੇ ਜਿੱਤਣ ਵਾਲੀ ਨਿਧਿਮਾ, ਪੀ ਐਚ ਡੀ ਡਾਕਟਰ ਰਾਜਭੁਪਿੰਦਰ ਕੌਰ, ਦੋ ਵਿਸ਼ਿਆਂ ਵਿੱਚ ਸਿਲੈਕਟ ਅਧਿਆਪਕਾ ਵੀਨਸ,ਅਰਪਨਪ੍ਰੀਤ ਕੌਰ, ਕਰਾਟੇ ਵਿਚੋਂ ਗੋਲਡ ਮੈਡਲ ਪ੍ਰਾਪਤ ਕਰਨ ਦੀ ਤਮੰਨਾ, ਭਾਸ਼ਣ ਮੁਕਾਬਲੇ ਜੇਤੂ ਮਨਜੋਤ ਕੌਰ, ਡਾਕਟਰ ਰਵਨੀਤ ਕੌਰ ਹੀਰੋ ਖੁਰਦ, ਬੈਡਮਿੰਟਨ ਪਲੇਅਰ ਅਪਰਨਵੀਰ ਕੌਰ, ਜਸਵਿੰਦਰ ਕੌਰ, ਫੁਟਬਾਲ ਪਲੇਅਰ ਜੈਸਿਕਾ,ਸਮਾਜ ਸੇਵਾ ਖੇਤਰ ਵਿੱਚੋ ਲੜਕੀਆ ਨੁੰ ਮੁਫ਼ਤ ਸਿਖਲਾਈ ਦੇਣ ਵਾਲੀ ਜੀਤ ਦਹੀਆ ਚੈਅਰਮੈਨ ਐਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦਾ ਸਨਮਾਨ ਕੀਤਾ ਜਾਵੇਗਾ।