ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸੀ. ਡੀ. ਟੀ. ਪੀ ਸਕੀਮ ਅਧੀਨ ਫ੍ਰੀ ਸ਼ੋਰਟ ਟਰਮ ਟੈਕਨੀਕਲ ਕੋਰਸ ਸ਼ੁਰੂ ਹੋਏ

0
80

ਅੰਮ੍ਰਿਤਸਰ 31 ਅਗਸਤ (ਪਵਿੱਤਰ ਜੋਤ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਦੱਸਿਆ ਗਿਆ ਕਿ ਕਾਲਜ ਵਿਖੇ ਭਾਰਤ ਸਰਕਾਰ ਦੇ ਐਮ.ਐਸ.ਡੀ.ਈ ਡਿਪਾਰਟਮੈਂਟ ਦੀ ਕਮਿਉਨਿਟੀ ਡਿਵੈਲਪਮੈਂਟ ਸਕੀਮ ਅਧੀਨ ਮਹੀਨਾ ਸਤੰਬਰ 2022 ਤੋ ਸ਼ਾਰਟ ਟਰਮ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਨ੍ਹਾ ਵਿਚ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਨ ਲਈ ਬਿਨਾ ਕਿਸੇ ਫੀਸ ਤੋਂ ਤਕਨੀਕੀ ਸਿਖਿਆ ਕੋਰਸਾਂ ਦੀ ਸਿਖਲਾਈ ਦਿੱਤੀ ਜਾਏਗੀ। ਕਾਲਜ ਵਿਖੇ ਸਕੂਲ ਬੈਗ ਮੇਕਿੰਗ, ਬਿਉਟੀ ਪਾਰਲਰ, ਕਟਿੰਗ ਟੇਲਰਿੰਗ, ਫੈਬਰਿਕ ਪੈਂਡਿੰਗ ਅਤੇ ਕੰਪਿਉਟਰ ਐਪਲੀਕੇਸ਼ਨ ਦੇ ਕੋਰਸਾਂ ਲਈ ਦਾਖਲਾ ਲੈਣ ਸਬੰਧੀ ਤੁਰੰਤ ਸੰਪਰਕ ਕੀਤਾ ਜਾਵੇ ।

NO COMMENTS

LEAVE A REPLY