ਆੜ੍ਹਤੀ ਯੂਨੀਅਨ ਦੀ ਹੋਈ ਮੀਟੰਗ

0
22

ਬੁਢਲਾਡਾ, 13 ਅਕਤੂਬਰ  (ਦਵਿੰਦਰ ਸਿੰਘ ਕੋਹਲੀ) ਧਰਮਸ਼ਾਲਾ ਰਾਮਲੀਲਾ ਗ੍ਰਾਉੰਡ ਬੁਢਲਾਡਾ ਵਿੱਚ ਆੜਤੀ ਵੀਰਾ ਦਾ ਭਾਰੀ ਇਕੱਠ ਹੋਇਆ ਜਿਸ ਵਿੱਚ ਮੰਡੀ ਦੀਆ ਸਮਸਿਆਵਾਂ ਵਸਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਜਿਸ ਵਿੱਚ ਆੜਤੀ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ ਨੇ ਆਏ ਆੜਤੀ ਵੀਰ ਦਾ ਧਨਵਾਦ ਕੀਤਾ ਅਤੇ ਆਪਣੀ ਪ੍ਰਧਾਨਗੀ ਵਿੱਚ ਕੀਤੇ ਹੋਏ ਕੰਮਾ ਬਾਰੇ ਦੱਸਿਆ ਉਸਤੋਂ ਬਾਦ ਸਰਦਾਰ ਪ੍ਰੇਮ ਸਿੰਘ ਜੀ ਦੋਦੜਾ ਜੀ ਨੇ ਆਉਣ ਵਾਲੇ ਸੀਜਨ ਦੀਆ ਸਮਸਿਆਵਾਂ ਅਤੇ ਬੁਢਲਾਡਾ ਮੰਡੀ ਵਾਸਤੇ ਕਰਨ ਵਾਲੇ ਕੰਮ ਅਤੇ ਆਪਣੇ ਬਹੁਤ ਹੀ ਕੀਮਤੀ ਸੁਜਾਵ ਦਿੱਤੇ ਉਸਤੋਂ ਬਾਦ ਖਾਸ ਤੋਰ ਤੇ ਬਰੇਟਾ ਆੜਤੀ ਯੂਨੀਅਨ ਦੇ ਪ੍ਰਧਾਨ ਜਤਿੰਦਰ ਗਰਗ ਜੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬੁਢਲਾਡਾ ਬਰੇਟਾ ਮਾਨਸਾ ਜਿਲਾ ਨੂੰ ਮਜਬੂਤ ਕਰਨ ਉਪਰ ਜ਼ੋਰ ਦਿੱਤਾ ਤੇ ਖਾਸ ਤੋਰ ਤੇ ਸਰਕਾਰ ਤੋਂ ਮੰਗ ਰੱਖੀ ਕਿ ਬਰੇਟਾ ਮੰਡੀ ਦੇ ਕੁਜ ਖਾਸ ਸੈਂਟਰ ਵਿੱਚ ਜਗਾ ਦੀ ਘਾਟ ਹੈ ਉਸਨੂੰ ਸਰਕਾਰ ਧਿਆਨ ਦੇਕੇ ਮੁਸ਼ਕਿਲ ਹਲ ਕਰੇ ਓਹਨਾ ਤੋਂ ਬਾਦ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਜੋ ਖਾਸ ਤੋਰ ਤੇ ਬੁਢਲਾਡਾ ਮੀਟਿੰਗ ਵਿੱਚ ਆਪਣੇ ਸਾਥੀਆਂ ਨਾਲ ਆਏ ਤੇ ਬਹੁਤ ਹੀ ਧਮਾਕੇਦਾਰ ਸਪੀਚ ਦਿਤੀ ਤੇ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਪੰਜਾਬ ਭਰ ਵਿੱਚ 45000 ਆੜਤੀ ਪਰਿਵਾਰ ਹਨ ਸਰਕਾਰ ਨੂੰ ਇਨਾ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ ਨਾ ਕੇ ਇਨਾ ਨਾਲ ਟਕਰਾਅ ਪੈਦਾ ਕਰਨਾ ਚਾਹੀਦਾ ਹੈ ਮਾਨਸਾ ਜਿਲਾ ਦੀ ਇਕਜੁਟਤਾ ਦਾ ਭਰੋਸਾ ਦਿੰਦੇ ਹੋਏ ਸ਼ਬਦਾ ਧਨਵਾਦ ਕੀਤਾ

NO COMMENTS

LEAVE A REPLY