ਰਾਜ ਪੱਧਰੀ ਯੁਵਾ ਮੇਲੇ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ

0
74

ਅੰਮ੍ਰਿਤਸਰ 14 ਅਕਤੂਬਰ (ਪਵਿੱਤਰ ਜੋਤ ) : ਰਾਜ ਵਿਚ ਸਥਿਤ ਬਹੁਤਕਨੀਕੀ ਕਾਲਜਾਂ ਦਾ ਸਟੇਟ ਪੱਧਰੀ ਯੁਵਾ ਮੇਲਾ 2022 ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਮਜੀਠਾ ਰੋਡ ਵਿਖੇ ਮਿਤੀ 18-10-2022 ਤੋਂ 20-10-2022 ਤੱਕ ਆਯੋਜਿਤ ਕੀਤਾ ਜਾਵੇਗਾ। ਕਾਲਜ ਦੇ ਪ੍ਰਿੰਸੀਪਲ-ਕਮ-ਪੀ.ਟੀ.ਆਈ.ਐਸ ਬਾਡੀ ਦੇ ਪ੍ਰਧਾਨ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਇਹ ਯੁਵਕ ਮੇਲਾ ਕੋਵਿਡ ਮਹਾਂਮਾਰੀ ਦੇ ਚਲਦੇ ਤਿੰਨ ਸਾਲ ਬਾਅਦ ਹੋ ਰਿਹਾਹੈ। ਇਹ ਯੁਵਾ ਮੇਲਾ ਲੜਕਿਆਂ ਅਤੇ ਲੜਕੀਆਂ ਦਾ ਸਾਂਝੇ ਤੌਰ ਤੇ ਹੋਣ ਕਾਰਨ ਆਪਣੇ ਤੌਰ ਤੇ ਵਿਲੱਖਣ ਕਿਸਮ ਦਾ ਹੋਵੇਗਾ। ਇਸ ਮੇਲੇ ਵਿਚ ਵੱਖ ਵੱਖ ਕਾਲਜਾਂ ਤੋਂ ਲੱਗਭੱਗ 40 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ । ਯੁਵਾ ਮੇਲਿਆਂ ਦੀ ਮਹੱਤਤਾ ਬਾਰੇ ਓਨ੍ਹਾ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਕ ਉਤਪ੍ਰੇਰਕ ਵਜ੍ਹੋ ਕਾਰਜ ਕਰਦੇ ਹਨ। ਪੀ.ਟੀ.ਆਈ.ਐਸ ਦੇ ਸਕੱਤਰ ਸ਼੍ਰੀ ਯਸ਼ਪਾਲ ਸਿੰਘ ਪਠਾਣੀਆਂ ਅਤੇ ਜੁਆਇੰਟ ਸਕੱਤਰ ਸ਼੍ਰੀ ਰਾਮ ਸਰੂਪ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੇਲੇ ਦੌਰਾਨ ਵਿਦਿਆਰਥੀਆਂ ਦੇ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਵਿਚ ਮੁਕਾਬਲੇ ਕਰਵਾਏ ਜਾਣਗੇ। ਅਮੀਰ ਸੱਭਿਆਚਾਰ ਨੂੰ ਦਰਸਾਉਂਦੀਆਂ ਇਨ੍ਹਾ ਵੰਨਗੀਆਂ ਵਿਚ ਸ਼ਬਦ ਗਾਇਨ, ਕੋਰਿਓਗ੍ਰਾਫੀ, ਗਿੱਧਾ, ਭੰਗੜਾ, ਲੋਕ ਗੀਤ, ਸੋਲੋ ਡਾਂਸ, ਪੋਸਟਰ ਮੇਕਿੰਗ ਅਤੇ ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਮੇਲੇ ਦੇ ਪ੍ਰਬੰਧਨ ਦੇ ਓਵਰਆਲ ਇੰਚਾਰਜ ਸ਼੍ਰੀ ਦਵਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਦੀ ਯੋਗ ਅਗਵਾਈ ਹੇਠ ਕਾਲਜ ਦਾ ਪੂਰਾ ਸਟਾਫ ਮੇਲੇ ਦੀਆਂ ਤਿਆਰੀਆਂ ਵਿਚ ਸੰਪੂਰਨ ਉਤਸ਼ਾਹ ਅਤੇ ਤਨਦੇਹੀ ਨਾਲ ਜੁਟਿਆ ਹੋਇਆ ਹੈ। ਮੇਲੇ ਦੀਆਂ ਤਿਆਰੀਆਂ ਦੇ ਨਾਲ ਨਾਲ ਬਾਹਰੋ ਆਈਆਂ ਟੀਮਾਂ ਅਤੇ ਉਹਨਾ ਦੇ ਇੰਚਾਰਜਾਂ ਦੇ ਰਹਿਣ ਲਈ ਵੀ ਯੋਗ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਮੀਡੀਆ ਟੀਮ ਦੇ ਮੈਂਬਰ ਸ਼੍ਰੀ ਦਵਿੰਦਰ ਸਿੰਘ ਭੱਟੀ, ਭੁਪਿੰਦਰ ਸਿੰਘ, ਰਾਜ ਕੁਮਾਰ, ਦਵਿੰਦਰ ਸਿੰਘ ਅਤੇ ਸਮੂਹ ਮੁੱਖੀ ਵਿਭਾਗ ਸ਼੍ਰੀਮਤੀ ਜਸਵਿੰਦਰਪਾਲ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਜਸਮਿੰਦਰਜੀਤ ਸਿੰਘ, ਸ਼੍ਰੀਮਤੀ ਗੁਰਪਿੰਦਰ ਕੌਰ, ਸ਼੍ਰੀ ਬਲਵਿੰਦਰ ਸਿੰਘ ਅਤੇ ਸ਼੍ਰੀ ਸੁਖਦੇਵ ਸਿੰਘ ਵਿਸ਼ੇਸ ਤੌਰ ਤੇ ਮੌਜੂਦ ਸਨ।

NO COMMENTS

LEAVE A REPLY