ਕਾਲਜ ਵੱਲੋਂ ਫਾਇਰ ਅਵੇਅਰਨੈਸ ਪ੍ਰੋਗਰਾਮ ਫਾਇਰ ਸੇਫਟੀ ਐਂਡ ਸੇਫ਼ਟੀ ਸੁਰੱਖਿਅਤ ਭਾਰਤ ਪ੍ਰੋਗਰਾਮ ਚਲਾਇਆ

0
46

ਅੰਮ੍ਰਿਤਸਰ 30 ਅਗਸਤ (ਰਾਜਿੰਦਰ ਧਾਨਿਕ) : ਦਬੁਰਜੀ ਕੋਲਡ ਸਟੋਰ ਵਿੱਚ 2 ਦਿਨ ਪਹਿਲਾਂ ਤੋਂ ਅੱਗ ਲੱਗੀ ਹੋਈ ਹੈ, ਅਜੇ ਵੀ ਫਾਇਰ ਵਿਭਾਗ ਅੱਗ ਬੁਝਾਉਣ ਵਿੱਚ ਲੱਗਾ ਹੋਇਆ ਹੈ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਵੀ ਬਿਮਾਰ ਪਏ ਹਨ। ਡਾ: ਰਣਜੀਤ ਸਿੰਘ ਡਾਇਰੈਕਟਰ ਫਾਇਰ ਕਾਲਜ ਨੇ ਦੱਸਿਆ ਕਿ ਅੱਗ ਲੱਗਣ ਕਾਰਨ , ਜ਼ਿਆਦਾ ਅੱਗ ਲੱਗਣ ਨਾਲ ਅਮੋਨੀਆ ਗੈਸ ਲੀਕ ਹੁੰਦੀ ਹੈ, ਇਸ ਲਈ ਅੱਖਾਂ, ਨੱਕ ਆਦਿ ਵਿੱਚ ਜਲਣ ਦੇ ਲੱਛਣ ਨਜ਼ਰ ਆਉਣ ਨਾਲ ਤੁਰੰਤ ਆਪਣੇ ਮੂੰਹ ਅਤੇ ਅੱਖਾਂ ਨੂੰ ਗਿੱਲੇ ਕਪੜੇ ਨਾਲ ਢੱਕ ਲੈਣਾ ਚਾਹੀਦਾ ਹੈ। ਕਿਉਂਕਿ ਅਮੋਨੀਆ ਗੈਸ ਤਰਲ ਹੋ ਜਾਂਦੀ ਹੈ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ। ਜਿਸ ਕਰਕੇ ਨੇੜੇ ਰਹਿ ਰਹੇ ਲੋਕਾਂ ਨੂੰ ਸਾਹ ਦੀ ਤਕਲੀਫ ਆ ਜਾਂਦੀ ਹੈ । ਜੇਕਰ ਇਨ੍ਹਾਂ ਲੋਕਾਂ ਨੇ ਵੀ ਫਾਇਰਮੈਨ ਰੱਖੇ ਹੁੰਦੇ ਤਾਂ ਅੱਗ ਲੱਗਣ ਦੇ ਚਾਂਸ ਘੱਟ ਹੋ ਸਕਦੇ ਸਨ।
ਕਾਲਜ ਦੇ ਪਿ੍ੰਸੀਪਲ ਸਤੀਸ਼ ਕੁਮਾਰ ਭਗਤ ਰਿਟਾਇਰਡ, ਸਹਾਇਕ ਵਧੀਕ ਫਾਇਰ ਅਫ਼ਸਰ ਨੇ ਦੱਸਿਆ ਕਿ ਕਈ ਹਾਈ ਬਿਲਡਿੰਗਾਂ, ਸਕੂਲ, ਕਾਲਜ, ਯੂਨੀਵਰਸਿਟੀ ਹਸਪਤਾਲ, ਹੋਟਲ, ਫੈਕਟਰੀਆਂ ਆਦਿ ਵਿਚ ਕੋਈ ਫਾਇਰਮੈਨ ਨਹੀਂ ਹੈ ਤਾਂ ਉਹ ਮਾਤਾ ਚਰਨ ਕੌਰ ਫਾਇਰ ਕਾਲਜ ਨਾਲ ਸੰਪਰਕ ਕਰ ਸਕਦੇ ਹਨ | ਕਾਲਜ ਵੱਲੋਂ ਫਾਇਰ ਅਵੇਅਰਨੈਸ ਪ੍ਰੋਗਰਾਮ ਫਾਇਰ ਸੇਫਟੀ ਐਂਡ ਸੇਫ਼ਟੀ ਸੁਰੱਖਿਅਤ ਭਾਰਤ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਕੋਈ ਵੀ ਦੁਕਾਨਦਾਰ, ਕੋਲਡ ਸਟੋਰ ਸੈਕਟਰੀ ਹੋਟਲ ਰਿਜੋਰਟਸ, ਕਾਲਜ, ਹਸਪਤਾਲ ਸੈਮੀਨਾਰ ਲਗਵਾਉਣ ਲਈ ਸੰਪਰਕ ਕਰ ਸਕਦੇ ਹੋ । ਹਰ ਜਗ੍ਹਾ ਫਾਇਰ ਸਿਸਟਮ ਤੇ ਲੱਗੇ ਹੁੰਦੇ ਹਨ ਪਰ ਫਾਇਰ ਸਿਸਟਮ ਨੂੰ ਚਲਾਉਣ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਜੋ ਸਕੂਲ ਵਿਦਿਆਰਥੀ ਜਾਂ ਕਾਲਜ ਦਾ ਵਿਦਿਆਰਥੀ ਹੈ ਉਹ ਫਾਇਰਮੈਨ ਕੋਰਸ ਕਰ ਸਕਦੇ ਹਨ। ਅੱਜ ਵੀ 1800 ਫਾਇਰਮੈਨ ਦੀ ਜ਼ਰੂਰਤ ਹੈ। ਕਾਲਜ ਦਾ ਸੰਬੰਧ ਬਹੁਤ ਸਾਰੀਆਂ ਕੰਪਨੀਆਂ ਨਾਲ ਹੈ ਜਿਨ੍ਹਾਂ ਨੂੰ ਫਾਇਰਮੈਨ ਦੀ ਲੋੜ ਹੈ। b

NO COMMENTS

LEAVE A REPLY