ਅੰਮ੍ਰਿਤਸਰ 13 ਸਤੰਬਰ (ਰਾਜਿੰਦਰ ਧਾਨਿਕ) : ਕੈਂਪ ਇੰਚਾਰਜ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਨੇ ਤਿੱਬੜੀ ਕੈਂਟ ਵਿਖੇ ਆਰਮੀ ਦੀ ਭਰਤੀ ਰੈਲੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ ਉਹਨਾਂ ਯੁਵਕਾਂ ਦੀਆਂ ਮੁਫਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਆਦਾਰੇ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਵਿਸ਼ਿਆ ਦੇ ਮਾਹਿਰ ਅਧਿਆਪਕਾਂ ਵੱਲੋਂ ਸੁਰੂ ਹੋ ਗਈਆ ਹਨ। ਇਹ ਕੋਚਿੰਗ ਕਲਾਸਾਂ ਜਿਲਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਯੁਵਕਾਂ ਵਾਸਤੇ ਹਨ। ਕੈਂਪ ਵਿੱਚ ਕੋਚਿੰਗ ਦੌਰਾਨ ਰਿਹਾਇਸ਼, ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ । ਜੋ ਯੁਵਕ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹ ਯੁਵਕ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ,ਆਰ.ਸੀ ਦੀ ਫੋਟੋ ਸਟੇਟ ਕਾਪੀ, 3 ਫੋਟੋਗਰਾਫ ਅਤੇ ਸਾਰੇ ਸਰਟੀਫਿਕੇਟਾਂ ਦੀ ਫੋਟੋ ਸਟੇਟ ਲੈ ਕੇ ਆਉਣ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਨਾਂ ਨੰਬਰਾਂ 9877712697, 7889175575 ਤੇ ਸੰਪਰਕ ਕੀਤਾ ਜਾ ਸਕਦਾ ਹੈ।
===—