ਅੰਮ੍ਰਿਤਸਰ 13 ਸਤੰਬਰ (ਰਾਜਿੰਦਰ ਧਾਨਿਕ) : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 78 ਵੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤੱਖਤ ਸਾਹਿਬ ਤੇ ਗੁਰਦੁਆਰਾ ਸ਼ਹੀਦ ਸਿੰਘਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ,ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾ ਦੀ ਯਾਦਗਾਰ ਅੰਮ੍ਰਿਤਸਰਵਿਖੇ ਪੰਥ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਫੈਡਰੇਸ਼ਨ ਦੇ ਸ਼ਾਨਾਮੱਤਾ ਇਤਹਾਸ ਅਜ਼ਾਦ ਹੌਂਦ ਕਾਇਮ ਰੱਖਣ ਲਈ ਅਰਦਾਸ ਭਾਈ ਅਮਰਜੀਤ ਸਿੰਘ ਨੇ ਕੀਤੀ।ਅਰਦਾਸ ਵਿਚ ਸ਼ਾਮਲ ਭਾਈ ਮਧੂਪਾਲ ਸਿੰਘ ਗੋਗਾ,ਮਨਜੀਤ ਸਿੰਘ ਸੈਣੀ, ਸਰਵਣ ਸਿੰਘ ਮਾਹਲ ਨੇ ਇਸ ਮੌਕੇ ਸਿੱਖ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਫੈਡਰੇਸ਼ਨ ਨਾਲ ਜੁੜ ਕੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਅਤੇ ਜੋ ਨੋਜਵਾਨ ਸਿੱਖੀ ਤੋਂ ਲਾਂਭੇ ਹੋਏ ਹਨ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਅਤੇ ਨਸ਼ਿਆ, ਬੇਰੁਜ਼ਗਾਰੀ, ਪਤਿੱਤ ਪੂਨੇ, ਸਿੱਖੀ ਨੂੰ ਢਾਹ ਲਾਉਣ ਵਾਲੇ ਅਨਸਰਾਂ ਵਿਰੁੱਧ ਇੱਕ ਤਾਕਤ ਬਣ ਸਕੀਏ। ਸਕੂਲਾਂ ਕਾਲਜਾਂ ਵਿੱਚ ਮੁੜ ਸਿੱਖ ਨੌਜਵਾਨਾਂ ਨੂੰ ਫੈਡਰੇਸ਼ਨ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਐਸਜੀਪੀਸੀ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾਣ। ਇਸ ਮੌਕੇ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਪਰਵਿੰਦਰ ਸਿੰਘ,ਹਰਜੀਤ ਸਿੰਘ ਖਾਲਸਾ, ਸੋਦਾਗਰ ਸਿੰਘ, ਅਵਤਾਰ ਸਿੰਘ,ਤਨਵੀਰ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ।