ਬੱਚਿਆਂ ਦੇ ਸ਼ਾਨਦਾਰ ਨਤੀਜੇ ਨਾਲ ਸਿਡਾਨਾ ਇੰਸੀਚਿਊਟ ਆਫ਼ ਐਜੂਕੇਸ਼ਨ ਦਾ ਨਾਮ ਹੋਇਆ ਰੌਸ਼ਨ

0
16

ਅੰਮ੍ਰਿਤਸਰ 13 ਸਤੰਬਰ (ਪਵਿੱਤਰ ਜੋਤ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਮਈ 2022 ਵਿੱਚ ਬੀ. ਐਡ ਸਮੈਸਟਰ ਚੌਥਾ ਦੀ ਪ੍ਰੀਖਿਆ ਲਈ ਗਈ ਸੀ, ਜਿਸਦਾ ਨਤੀਜ ਘੋਸ਼ਿਤ ਕੀਤਾ ਗਿਆ। ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 100% ਰਿਹਾ। ਸਾਰੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਕਲਾਸ ਦੇ ਵਿਦਿਆਰਥੀਆਂ ਕਾਲਜ ਦਾ ਅਤੇ ਸਟਾਫ਼ ਮੈਬਰਾਂ ਦੇ ਨਾਮ ਨੂੰ ਚਮਕਾਇਆ। ਇਸ ਵਾਰ ਮਨਪ੍ਰੀਤ ਕੌਰ ਅਟਵਾਲ ਨੇ 80.29 % ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲੇ ਸਥਾਨ ਤੇ ਆਪਣਾ ਕਬਜ਼ਾ ਕੀਤਾ। ਸਾਬੀਆ ਜਾਫ਼ਲ ਨੇ 80.23 %ਨਾਲ ਦੂਸਰਾ, ਅਤੇ ਈਸ਼ਾ ਮਹਾਜਨ ਨੇ 79.35%ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੇ ਮੁੱਖੀ ਡਾ.ਜੀਵਨ ਜੋਤੀ ਸਿਡਾਨਾ ਨੇ ਇਸ ਸ਼ਾਨਦਾਰ ਨਤੀਜੇ ਦੀ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

NO COMMENTS

LEAVE A REPLY