ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਮਨਾਇਆ ਗਿਆ 78 ਵਾਂ ਸਥਾਪਨਾ ਦਿਵਸ

0
15

ਕੌਮੀ ਨਿਸ਼ਾਨੀਆਂ ਦੀ ਪੂਰਤੀ ਲਈ ਫੈਡਰੇਸ਼ਨ (ਮਹਿਤਾ) ਹਮੇਸ਼ਾ ਰਹੇਗੀ ਯਤਨਸ਼ੀਲ – ਢੋਟ , ਸੇਖੋਂ

ਅੰਮ੍ਰਿਤਸਰ 13 ਸਤੰਬਰ (ਪਵਿੱਤਰ ਜੋਤ) : ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵੱਲੋਂ ਦਮਦਮੀ ਟਕਸਾਲ ਦੇ ਕੇਂਦਰੀ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜੱਥਾ ਭਿੰਡਰਾਂ ਚੌਕ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ 78 ਵਾ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਜਜ਼ਬੇ ਤਹਿਤ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਫੈਡਰੇਸ਼ਨ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਲਖਵੀਰ ਸਿੰਘ ਸੇਖੋਂ ਨੇ ਜਿਥੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਵਿਸਥਾਰਪੂਰਵਕ ਚਾਨਣਾ ਪਾਇਆ ਉੱਥੇ ਆਉਣ ਵਾਲੇ ਸਮੇਂ ਵਿੱਚ ਸਿੱਖ ਨੌਜਵਾਨਾਂ ਨੂੰ ਗੌਰਵਮਈ ਵਿਰਸੇ ਅਤੇ ਸ਼ਾਨਾਮੱਤੇ ਇਤਿਹਾਸ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰੀ ਗੁਰਮਤਿ ਸਮਾਗਮ ਕਰਨ ਦਾ ਐਲਾਨ ਕੀਤਾ ਫੈਡਰੇਸਨ ਪ੍ਰਧਾਨ ਢੋਟ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਅਮਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਵੱਲੋਂ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਸਿੱਖ ਨੌਜਵਾਨਾਂ ਅੰਦਰ ਸਿੱਖ ਪੰਥ ਪ੍ਰਤੀ ਸਮਰਪਿਤ ਭਾਵਨਾ ਵਾਲਾ ਜਜ਼ਬਾ ਪੈਦਾ ਕੀਤਾ ਸੀ ਫੈਡਰੇਸ਼ਨ (ਮਹਿਤਾ) ਉਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰੇਗੀ ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਕੇ ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਗੁੜਾਂ ਨਾਤਾ ਰਿਹਾ ਹੈ ਇੰਨਾਂ ਦੋਨਾ ਮਹਾਨ ਜਥੇਬੰਦੀਆਂ ਨੇ ਸਮੇ ਸਮੇ ਤੇ ਹਰ ਕੋਮੀ ਸੰਘਰਸ਼ ਵਿੱਚ ਵੱਡਮੁਲਾ ਜੋਗਦਾਨ ਪਾਇਆ ਅਤੇ ਪਾਉਦੀਆ ਰਹਿਣਗੀਆਂ ਉਹਨਾਂ ਫੈਡਰੇਸ਼ਨ (ਮਹਿਤਾ) ਨੂੰ ਕੌਮੀ ਕਾਰਜਾਂ ਵਿੱਚ ਪੂਰੀ ਤਰ੍ਹਾਂ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਭਾਈ ਗੁਰਮਿੰਦਰ ਸਿੰਘ ਚਾਵਲਾ ਅਤੇ ਮਨਜੀਤ ਸਿੰਘ ਬਾਠ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਸਿੱਖ ਕੌਮ ਦਾ ਹਰਿਆਵਲ ਦਸਤਾ ਹੋਣ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਿੱਖ ਨੌਜਵਾਨ ਨੂੰ ਲਾਮਬੰਦ ਕਰਨ ਲਈ ਵਿਸ਼ੇਸ਼ ਉਪਰਾਲਾ ਕਰੇਗੀ ਇਸ ਮੌਕੇ ਫੈਡਰੇਸ਼ਨ ਦੇ ਸਲਾਹਕਾਰ ਅਵਤਾਰ ਸਿੰਘ ਬੁੱਟਰ , ਹਰਸ਼ਦੀਪ ਸਿੰਘ ਰੰਧਾਵਾ , ਜਥੇਦਾਰ ਸੁੱਖਦੇਵ ਸਿੰਘ ਮੁੱਖ ਬੁਲਾਰਾ ,ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਜੋਡ਼ਾ ਫਾਟਕ ਜਨਰਲ ਸਕੱਤਰ ਕੁਲਵਿੰਦਰ ਸਿੰਘ ਢੋਟ, ਬਲਵਿੰਦਰ ਸਿੰਘ ਰਾਜੋਕੇ , ਸਤਿੰਦਰਪਾਲ ਸਿੰਘ ਜੋਨੀ ਕਰਮਜੀਤ ਸਿੰਘ ਮਾਹਲ , ਸਿਮਰਨਜੀਤ ਸਿੰਘ ਭੁੱਲਰ, ਹਰਜੀਤ ਸਿੰਘ ਜੌੜਾ , ਕੁਲਜੀਤ ਸਿੰਘ ਡਿੰਪਲ , ਵਿਕਰਮਜੀਤ ਸਿੰਘ ਸੂਦ , ਸੁਰਿੰਦਰ ਸਿੰਘ ਸਾਬੀ, ਅਰਸ਼ਦੀਪ ਸਿੰਘ ਚਾਵਲਾ , ਜਰਮਨਜੀਤ ਸਿੰਘ ,ਮਨਜੀਤ ਸਿੰਘ ,ਅਰਸ਼ਦੀਪ ਸਿੰਘ, ਤੇਜਿੰਦਰ ਸਿੰਘ ਪ੍ਰਿੰਸ, ਗੁਰਪ੍ਰੀਤ ਸਿੰਘ ਲਾਲੀ ,ਕੁਲਬੀਰ ਸਿੰਘ ਵਿੱਕੀ, ਬੋਹਡ਼ ਸਿੰਘ ,ਜਗਤਾਰ ਸਿੰਘ ਵਡਾਲੀ ਅਮਰਜੀਤ ਸਿੰਘ, ਤਲਵਿੰਦਰ ਸਿੰਘ ਨਿੱਕੂ ਜਗਦੀਪ ਸੋਲੰਕੀ, ਸਮੇਤ ਵੱਡੀ ਗਿਣਤੀ ਵਿਚ ਫੈਡਰੇਸ਼ਨ ਆਗੂ ਅਤੇ ਵਰਕਰ ਹਾਜ਼ਰ ਸਨ

NO COMMENTS

LEAVE A REPLY