ਸਫ਼ਾਈ ਕਰਮਚਾਰੀਆਂ ਦੀ ਖੂਬਸੂਰਤੀ ਨੂੰ ਲੈ ਕੇ ਵਚਨਬੱਧ-ਆਸ਼ੂ ਨਾਹਰ
_________
ਅੰਮ੍ਰਿਤਸਰ,13 ਜੁਲਾਈ (ਪਵਿੱਤਰ ਜੋਤ)- ਨਗਰ ਨਿਗਮ ਅੰਮ੍ਰਿਤਸਰ ਵਿਖੇ ਕੁਮਾਰ ਸੋਰਭ ਰਾਜ ਦੇ ਕਮਿਸ਼ਨਰ ਅਤੇ ਦੀਪਜੋਤ ਕੌਰ ਦੇ ਜਾਇੰਟ ਕਮਿਸ਼ਨਰ ਵੱਲੋਂ ਚਾਰਜ ਸੰਭਾਲਣ ਤੇ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕਮਿਸ਼ਨਰ ਅਤੇ ਜਾਇੰਟ ਕਮਿਸ਼ਨਰ ਦਾ ਸੁਆਗਤ ਕਰਦਿਆਂ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਇਆ ਗਿਆ। ਕੁਮਾਰ ਸੋਰਭ ਰਾਜ ਅਤੇ ਦੀਪਜੋਤ ਕੌਰ ਨੇ ਅਧਿਕਾਰੀਆਂ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪ੍ਰਤੀ ਵਫਾਦਾਰੀ ਨਾਲ ਕੰਮ ਕਰਦਿਆਂ ਲੋਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਕਿਹਾ।
ਮਿਊਸਿਪਲ ਯੂਥ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਦੀ ਦੇਖ ਰੇਖ ਵਿੱਚ ਵੀ ਨਵੇਂ ਉੱਚ ਅਧਿਕਾਰੀਆਂ ਦਾ ਸੁਆਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਸ਼ੂ ਨਾਹਰ ਨੇ ਕਿਹਾ ਕਿ ਕਮਿਸ਼ਨਰ ਅਤੇ ਜਾਇੰਟ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਗੁਰੂ ਨਗਰੀ ਦੀ ਸਾਫ-ਸਫਾਈ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕਰਮਚਾਰੀ ਜਿੱਥੇ ਇੱਕ ਜੁੱਟ ਹੋ ਕੇ ਸ਼ਹਿਰ ਦੇ ਭਲਾਈ ਕੰਮਾਂ ਲਈ ਆਪਣਾ ਯੋਗਦਾਨ ਅਦਾ ਕਰਨਗੇ। ਉਥੇ ਨਵੇਂ ਉੱਚ ਅਧਿਕਾਰੀਆਂ ਤੋਂ ਆਸ ਵੀ ਕਰਦੇ ਹਨ ਕਿ ਸਫਾਈ ਕਰਮਚਾਰੀ ਅਤੇ ਡਰਾਇਵਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੂਰਾ ਧਿਆਨ ਦਿੱਤਾ ਜਾਵੇਗਾ। ਜਿਸ ਨੂੰ ਲੈ ਕੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਮਿਸ਼ਨਰ ਅਤੇ ਜਾਇੰਟ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ। ਇਸ ਮੌਕੇ ਤੇ ਸੈਕਟਰੀ ਸੁਸ਼ਾਂਤ ਭਾਟੀਆ, ਰਾਜ ਕੁਮਾਰ ਰਾਜੂ,ਦੀਪਕ ਸਭਰਵਾਲ,ਰਾਜ ਕਲਿਆਣ,ਰਿੰਕੂ,ਸਾਜਨ ਮਲਹੋਤਰਾ,ਦਵਿੰਦਰ ਭੱਟੀ ਸਮੇਤ ਸਿਹਤ ਵਿਭਾਗ ਤੋਂ ਸਿਹਤ ਅਧਿਕਾਰੀ ਡਾ.ਕਿਰਨ ਕੁਮਾਰ, ਨੀਰਜ ਭੰਡਾਰੀ, ਹਰਮੀਤ ਸੁਰੀ,ਪੰਕਜ ਉਪਾਧਿਆ,ਪ੍ਰਿਤਪਾਲ ਸਿੰਘ, ਕੰਚਨ,ਨੀਲਮ,ਜੋਤੀ,ਦੀਪਿਕਾ ਮਨਪ੍ਰੀਤ ਕੌਰ ਸਮੇਤ ਹੋਰ ਕਈ ਕਰਮਚਾਰੀ ਵੀ ਮੌਜੂਦ ਸਨ।