ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਜ਼ਾਦਾਨਾਂ ਹਸਤੀ ਹਮੇਸ਼ਾ ਕਾਇਮ ਰੱਖੀ ਜਾਵੇਗੀ – ਢੋਟ, ਸੇਖੋ

0
23

 

ਫੈਡਰੇਸ਼ਨ ਸਿਆਸੀ ਹਿੱਤਾ ਦੀ ਪੂਰਤੀ ਲਈ ਕਿਸੇ ਦਲ ਦਾ ਪ੍ਰੈਸਰ ਗਰੁਪ ਨਹੀਂ

ਅੰਮ੍ਰਿਤਸਰ 6 ਸਤੰਬਰ (ਪਵਿੱਤਰ ਜੋਤ ) : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਰੇ ਦਿੱਤੇ ਬਿਆਨ ਦੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋ ਨੇ ਸਾਂਝੇ ਤੌਰ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ, ਫੈਡਰੇਸ਼ਨ ਕਿਸੇ ਸਿਆਸੀ ਦਲ ਵੱਲੋਂ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਰਾਤੋ ਰਾਤ ਸਥਾਪਤ ਕੀਤਾ ਗਿਆ ਕੋਈ ਪ੍ਰੈਸ਼ਰ ਗਰੁੱਪ ਨਹੀਂ ਹੈ ! ਫੈਡਰੇਸ਼ਨ ਦਾ ਅਪਣਾ ਸ਼ਾਨਾਮੱਤੀ ਸੁਨਹਿਰੀ ਇਤਿਹਾਸ ਹੈ ਕੌਮ ਦੇ ਉਜਲੇ ਭਵਿੱਖ ਅਤੇ ਸਿੱਖ ਨੌਜਵਾਨੀ ਨੂੰ ਗੁਰਮਤਿ ਸਿਧਾਤਾਂ ਨਾਲ ਜੁੜਨ ਲਈ, 1944 ਵਿਚ ਉਸ ਵੇਲੇ ਦੇ ਸਾਂਝੇ ਪੰਜਾਬ ਦੇ ਰੌਸ਼ਨ ਦਿਮਾਗ ਬੁੱਧੀਜੀਵੀਆਂ, ਧਾਰਮਿਕ ਸਖਸ਼ੀਅਤਾਂ ਦੀ ਦੂਰ ਅੰਦੇਸ਼ੀ ਅਤੇ ਕਰੜੀ ਮੁਸ਼ੱਕਤ ਨਾਲ ਹੋਂਦ ਆਈ, ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜਿਥੇ ਸਮੇਂ-ਸਮੇਂ ਤੇ ਗੁਰਮਤਿ ਦੀ ਰੋਸ਼ਨੀ ਵਿੱਚ ਸਿੱਖ ਨੌਜਵਾਨ ਪੀੜ੍ਹੀ ਨੂੰ ਕੌਮੀ ਵਿਰਸਾ ਅਤੇ ਪ੍ਰੰਪਰਾਵਾਂ ਦੀ ਸੋਝੀ ਪ੍ਰਦਾਨ ਕਰਵਾਉਣ ਲਈ ਘਾਲਣਾ ਘਾਲੀ, ਉੱਥੇ ਨਾਲ ਹੀ ਗੁਰੂ ਸਾਹਿਬਾਨਾਂ ਵੱਲੋਂ ਕੌਮ ਨੂੰ ਬਖਸ਼ੀ ਆਜ਼ਾਦਾਨਾ ਹਸਤੀ ਕਾਇਮ ਰੱਖਣ ਲਈ ਦੁਨਿਆਵੀ ਸ਼ੋਹਰਤਾ ਨੂੰ ਠੋਕਰ ਮਾਰਦਿਆ ਆਪਣੀਆਂ ਜਾਨਾਂ ਨਿਛਾਵਰ ਕਰ ਦੇਣ ਵਾਲੇ ਜੋਧੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਕੌਮ ਦੇ ਥਿੰਕ ਟੈਂਕ ਅਮਰ ਸ਼ਹੀਦ ਭਾਈ ਹਰਿਮੰਦਰ ਸਿੰਘ ਸੰਧੂ ਵਰਗੇ ਸੂਰਬੀਰ ਯੋਧੇ ਫੈਡਰੇਸ਼ਨ ਨੇ ਹੀ ਦਿੱਤੇ ਹਨ। ਅਖੀਰ ਵਿਚ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਅਤੇ ਸੇਖੋਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਕੁਰਬਾਨੀਆਂ ‘ਚੋ ਬਣੀ ਪਾਰਟੀ ਹੈ, ਇਸ ਵਿੱਚ ਕੋਈ ਦੂਜੀ ਰਾਇ ਨਹੀਂ ਕਿ ਸਮੇਂ-ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੌਮ ਅਤੇ ਪੰਜਾਬੀਆਂ ਦੇ ਹਿੱਤਾ ਲਈ ਹਰ ਲੜਾਈ ਮੋਹਰੀ ਹੋ ਕੇ ਲੜੀ ਹੈ ਅਤੇ ਕੌਮ ਵੱਲੋਂ ਪੰਥਕ ਪਾਰਟੀ ਹੋਣ ਦਾ ਮਾਣ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਦਿੱਤਾ ਗਿਆ ਹੈ ਪਰ ਬੀਤੇ ਅਰਸੇ ਵਿਚ ਕੌਮ ਦੇ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਕੌਮੀ ਮਸਲਿਆਂ ਪ੍ਰਤੀ ਅਵੇਸਲੇਪਨ ਨਾਲ ਕੌਮ ਨੂੰ ਵੱਡਾ ਨੁਕਸਾਨ ਹੋਇਆ ਹੈ, ਕੌਮੀ ਨਿਸ਼ਾਨਿਆ ਨੂੰ ਪੂਰਾ ਕਰਨ ਅਤੇ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਭਾਵੇਂ ਅੱਜ ਸਮੁੱਚੀ ਕੌਮ ਦੀ ਇਕਜੁੱਟਤਾ ਬਹੁਤ ਜ਼ਰੂਰੀ ਹੈ, ਇੰਨਾਂ ਕਾਰਜਾਂ ਦੀ ਪੁਰਤੀ ਲਈ ਫੈਡਰੇਸ਼ਨ ਹਰ ਤਰਾਂ ਦੇ ਸਹਿਯੋਗ ਲਈ ਤਿਆਰ ਹੈ ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੀ ਆਜ਼ਾਦ ਹਸਤੀ ਨੂੰ ਹਮੇਸ਼ਾ ਕਾਇਮ ਰੱਖੇਗੀ ।

NO COMMENTS

LEAVE A REPLY