1 ਸਤੰਬਰ ਤੋਂ 7 ਸਤੰਬਰ ਤੱਕ ਕੀਤੇ ਜਾ ਰਹੇ ਹਨ ਰੋਸ ਪ੍ਰਦਰਸ਼ਨ
ਅੰਮ੍ਰਿਤਸਰ,6 ਸਤੰਬਰ (ਰਾਜਿੰਦਰ ਧਾਨਿਕ)- ਐਲ.ਆਈ.ਸੀ ਦੇ ਏਜੰਟਾਂ ਦੀਆਂ ਭੱਖਦੀਆਂ ਮੰਗਾਂ ਨਾ ਪੂਰੀਆਂ ਹੋਣ ਦੇ ਵਿਰੋਧ ਵਿੱਚ ਪਹਿਲੀ ਸਤੰਬਰ ਤੋਂ 7 ਸਤੰਬਰ ਤੱਕ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੀ ਲੜੀ ਦੇ ਚੱਲਦਿਆਂ ਆਲ ਇੰਡੀਆ ਲਾਈਫ ਇੰਸ਼ੋਰੈਂਸ ਏਜੰਟ ਫੈਡਰੇਸ਼ਨ ਆਫ ਇੰਡੀਆ(ਲਿਆਫੀ) ਵੱਲੋਂ ਯੂਨਿਟ ਨੰਬਰ 1,ਨਜ਼ਦੀਕ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਮੈਨੇਜਮੈਂਟ ਦੇ ਅੜੀਅਲ ਵਤੀਰੇ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਏਜੰਟ ਦਿਵਸ ਨੂੰ ਕਾਲੇ ਦਿਨ ਦੇ ਰੂਪ ਵਿਚ ਮਨਾਉਂਦੇ ਹੋਏ ਏਜੰਟਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਜਾਹਿਰ ਕੀਤਾ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਐਲ ਆਈ ਸੀ ਵਿੱਚ ਏਜੰਟਾਂ ਨੂੰ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਦੇਖਾ ਕੀਤਾ ਜਾ ਰਿਹਾ ਹੈ। ਏਜੰਟਾਂ ਦੀਆਂ ਮੁੱਖ ਮੰਗਾਂ ਵਿੱਚ ਪ੍ਰੀਮੀਅਮ ਤੇ ਲੱਗ ਰਹੀ ਜੀ.ਐਸ.ਟੀ ਨੂੰ ਖਤਮ ਕਰਨਾ, ਪੀ ਐਫ ਸਕੀਮ ਨੂੰ ਲਾਗੂ ਕਰਵਾਉਣਾ,ਸਿੱਖਿਆ ਸਬੰਧੀ ਕਰਜ਼ ਸਹਾਇਤਾ ਜਾਰੀ ਕਰਵਾਉਣ,ਕੈਰੀਅਰ ਏਜੰਟਾਂ ਲਈ ਇਨਸੈਂਟਿਵ ਲਾਗੂ ਕਰਵਾਉਣਾ,50% ਕੰਪਨੀ ਅਤੇ 50% ਏਜੰਟਾਂ ਦੇ ਖਾਤੇ ਵਿਚੋਂ ਪੈਸੇ ਲੈ ਕੇ ਪੈਨਸ਼ਨ ਸਕੀਮ ਲਾਗੂ ਕਰਨਾ, ਕਮਿਸ਼ਨ ਵਿੱਚ 10% ਦਾ ਵਾਧਾ ਕਰਨਾ,ਗ੍ਰੈਚੂਇਟੀ ਵਿੱਚ ਸੁਧਾਰ ਲਿਆ ਕੇ ਵਾਧਾ ਕਰਨਾ,ਮੈਡੀਕਲ ਬੀਮਾ ਹਰੇਕ ਏਜੰਟਾਂ ਨੂੰ ਦਿਵਾਉਣਾ ਸਮੇਤ ਹੋਰ ਕਈ ਮੰਗਾਂ ਨੂੰ ਲਾਗੂ ਕਰਵਾਉਣਾ ਹੈ ਏਜੰਟਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਅਗਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਲਿਆਫੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਤੇ ਪ੍ਰਧਾਨ ਇੰਦਰਪਾਲ ਸਿੰਘ,ਪ੍ਰਧਾਨ ਹਰਦਿਆਲ ਸਿੰਘ,ਅਰਵਿੰਦਰ ਵੜੈਚ,ਅੰਮ੍ਰਿਤਪਾਲ ਸਿੰਘ, ਕਮਲ ਬਹਾਦੁਰ,ਦਵਿੰਦਰ ਸਿੰਘ ਅਜਨਾਲਾ,ਅਮਰਜੀਤ ਸਿੰਘ ਗੁੰਮਟਾਲਾ,ਕੇ.ਐਸ ਕਾਸ਼ਲਾ,ਰਾਕੇਸ਼ ਸ਼ਰਮਾ, ਵਿਸ਼ਾਲ ਸ਼ਰਮਾ,ਗੁਰਨਾਮ ਸਿੰਘ,ਦਿਲਬਾਗ ਸਿੰਘ,ਵਿਕਾਸ,ਅਜੇ ਹਾਂਡਾ, ਰਕੇਸ਼ ਭੰਡਾਰੀ,ਬਲਵਿੰਦਰ ਸਿੰਘ ਜਾਬਾ,ਸੰਦੀਪ ਭਗਤ, ਦਿਲਬਾਗ ਸਿੰਘ ਮੁਕੰਦਪੁਰ, ਦਿਲਜੋਤ ਸਿੰਘ,ਦੀਪਕ ਪਾਠਕ,ਟੀ.ਪੀ ਸ਼ਰਮਾ,ਅਮਰ ਸਿੰਘ,ਵਾਸਦੇਵ ਰਿਸ਼ੀ ਸਮੇਤ ਹੋਰ ਕਈ ਏਜੰਟ ਸਾਥੀ ਮੌਜੂਦ ਸਨ।