ਆਯੁਰਵੈਦਿਕ ਇਲਾਜ ਦੇ ਨਾਲ ਸ਼ੂਗਰ ਦੇ ਮਰੀਜ਼ ਤੰਦਰੁਸਤ ਕਰਨ ਦਾ ਦਾਅਵਾ

0
22

ਦਵਾਈ ਅਤੇ ਫ਼ਾਰਮੂਲੇ ਨਾਲ਼ ਸ਼ੂਗਰ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ-ਡਾ.ਨਰਿੰਦਰ ਚਾਵਲਾ
_______
ਅੰਮ੍ਰਿਤਸਰ,12 ਜੁਲਾਈ (ਅਰਵਿੰਦਰ ਵੜੈਚ)- ਸਰੀਰ ਵਿਚ ਵੱਧਦੀ ਸ਼ੂਗਰ ਤੋਂ ਪ੍ਰੇਸ਼ਾਨ ਮਰੀਜਾਂ ਦੇ ਲਈ ਖੁਸ਼ਖਬਰੀ ਹੈ। ਕਿਉਕਿ ਅੰਮ੍ਰਿਤਸਰ ਦੇ ਆਯੁਰਵੈਦਿਕ ਡਾ.ਨਰਿੰਦਰ ਚਾਵਲਾ ਆਪਣੀ ਤਿਆਰ ਕੀਤੀ ਆਯੁਵੈਦਿਕ ਦਵਾਈ ਦੇ ਨਾਲ ਮਰੀਜ਼ਾਂ ਨੂੰ ਠੀਕ ਕਰਨ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਮੁਤਾਬਿਕ ਸੈਂਕੜੇ ਮਰੀਜ਼ ਇਸ ਦਵਾਈ ਦਾ ਲਾਭ ਉਠਾ ਰਹੇ ਹਨ। ਡਾ.ਚਾਵਲਾ ਦੀ ਮੰਨੀਏ ਤਾਂ ਉਹਨਾਂ ਦੀ ਦਵਾਈ ਦੇ ਸੇਵਨ ਦੇ ਕਰੀਬ 15 ਦਿਨਾਂ ਤੋਂ ਬਾਅਦ ਰਿਜਲਟ ਆਉਣਾ ਸ਼ੁਰੂ ਹੋ ਜਾਂਦਾ ਹੈ। 3 ਤੋਂ 6 ਮਹੀਨੇ ਤੱਕ ਕਰੀਬ 90 ਪ੍ਰਤੀਸ਼ਤ ਪਰਮਾਨੈਂਟ ਮਰੀਜ਼ ਠੀਕ ਹੋ ਜਾਂਦਾ ਹੈ। ਮਰੀਜ਼ ਦੱਸੇ ਹੋਏ ਫਾਰਮੂਲੇ ਅਤੇ ਪਰਹੇਜ਼ ਦੇ ਮੁਤਾਬਿਕ ਛੇ ਮਹੀਨੇ ਤੋਂ ਇੱਕ ਸਾਲ ਤੱਕ ਦਵਾਈ ਖਾ ਕੇ ਦਵਾਈ ਨੂੰ ਬੰਦ ਕਰ ਸਕਦਾ ਹੈ।
ਡਾ.ਨਰਿੰਦਰ ਚਾਵਲਾ ਆਯੁਰਵੈਦਾ ਪੰਚਕਰਮ ਸੈਂਟਰ ਮਾਤਾ ਕੌਲਾਂ ਮਾਰਗ, ਕਸ਼ਮੀਰ ਐਵਨੀਉ, ਅੰਮ੍ਰਿਤਸਰ ਅਤੇ ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੀਵਨ ਦੀ ਬਦਲ ਦੀ ਕਾਰਜ ਸ਼ੈਲੀ ਅਤੇ ਖਾਣ-ਪੀਣ ਦੇ ਗ਼ਲਤ ਤਰੀਕਿਆਂ ਦੇ ਨਾਲ ਸ਼ੂਗਰ ਦੀ ਬੀਮਾਰੀ ਵੱਧ ਰਹੀ ਹੈ। ਉਨ੍ਹਾਂ ਦੇ ਮੁਤਾਬਿਕ ਗੇਹੂ ਦਾ ਆਟਾ ਮੈਦਾ ਅਤੇ ਖੰਡ ਦਾ ਸੇਵਨ ਬੰਦ ਕਰ ਦਿੱਤਾ ਜਾਵੇ ਤਾਂ 50 ਪ੍ਰਤੀਸ਼ਤ ਹਿੰਦੋਸਤਾਨੀ ਸ਼ੂਗਰ ਤੋਂ ਨਿਜਾਤ ਪਾ ਸਕਦੇ ਹਨ। ਸ਼ੂਗਰ ਦੀ ਰੋਕਥਾਮ ਨੂੰ ਲੈ ਕੇ ਜੋਂ,ਬਾਜਰਾ,ਰਾਗੀ,ਸਿੰਗਾੜੇ ਦੇ ਆਟੇ,ਫਲਾਂ ਸਮੇਤ ਕਰੀਬ 40 ਆਈਟਮਾਂ ਦਾ ਸੇਵਨ ਕੀਤਾ ਜਾ ਸਕਦਾ ਹੈ। ਜੋ ਲੋਕ ਜ਼ਿਆਦਾ ਫਾਸਟ ਫੂਡ ਦਾ ਸੇਵਨ ਕਰਦੇ ਹਨ,ਉਨ੍ਹਾਂ ਨੂੰ ਹਰ ਹਾਲਤ ਵਿੱਚ ਸ਼ੂਗਰ ਹੋਣੀ ਹੀ ਹੋਣੀ ਹੈ। ਰਾਤ ਨੂੰ ਲੇਟ ਸੋਣਾ ਅਤੇ ਸਵੇਰੇ ਜਲਦੀ ਨਾ ਉਠਣਾ,ਕਸਰਤ ਜਾਂ ਸੈਰ ਨਾ ਕਰਨਾ ਵੀ ਸ਼ੂਗਰ ਹੋਣ ਦੇ ਕਾਰਨ ਹਨ। ਡਾ.ਚਾਵਲਾ ਨੇ ਦੱਸਿਆ ਕਿ ਜਿਨ੍ਹਾਂ ਨੂੰ 350 ਤੋਂ 400 ਫਾਸਟਿੰਗ ਸ਼ੂਗਰ ਰਹਿੰਦੀ ਸੀ। ਪ੍ਰਤੀ ਦਿਨ 100 ਯੂਨਿਟ ਇੰਸੋਲੀਨ ਲਗਾਉਂਦੇ ਸਨ। ਉਹ ਮਰੀਜ਼ਾਂ ਸਾਡੇ ਦੱਸੇ ਫਾਰਮੂਲੇ ਨੂੰ ਅਡਾਪਟ ਕਰਕੇ ਦਵਾਈ ਖਾਣ ਤੋਂ ਬਾਅਦ ਇੰਸੋਲੀਨ ਬੰਦ ਕਰ ਚੁੱਕੇ ਹਨ ਅਤੇ ਤਿੰਨ ਤੋਂ ਛੇ ਮਹੀਨੇ ਦਵਾਈ ਖਾਣ ਤੋਂ ਬਾਅਦ ਉਨ੍ਹਾਂ ਦੀ ਫਾਸਟਿੰਗ ਸ਼ੂਗਰ 90 ਤੋਂ 95 ਰਹਿ ਰਹੀ ਹੈ। ਡਾਕਟਰ ਚਾਵਲਾ ਨੇ ਕਿਹਾ ਕਸਰਤ ਅਤੇ ਸਵੇਰ ਸ਼ਾਮ ਦੀ ਸੈਰ ਨੂੰ ਖਤਮ ਕਰਨ ਵਿੱਚ ਸਹਾਈ ਹੈ।

NO COMMENTS

LEAVE A REPLY