ਪਰਿਵਾਰ ਨਿਯੋਜਨ ਦਾ ਅਪਨਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਇ: ਡਾ. ਗੁਰਚੇਤਨ ਪ੍ਰਕਾਸ਼

0
25

 

ਅੰਮ੍ਰਿਤਸਰ/ ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਿਹਤ ਵਿਭਾਗ, ਬੁਢਲਾਡਾ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਜਸਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਪ੍ੜਰਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਦੇ ਵੱਖ ਵੱਖ ਸਿਹਤ ਕੇਦਰਾਂ ਵਿਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਡਾ. ਗੁਰਚੇਤਨ ਪ੍ਰਕਾਸ਼ ਨੇ ਤੇਜੀ ਨਾਲ ਵੱਧ ਰਹੀ ਆਬਾਦੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਆਬਾਦੀ ਵੱਧਣ ਨਾਲ ਸਾਨੂੰ ਹਰ ਖੇਤਰ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਇਸ ਕਰ ਕੇ ਦੇਸ਼ ਦਾ ਇਕ ਚੰਗਾ ਨਾਗਰਿਕ ਹੋਣ ਕਰ ਕੇ ਹਰ ਬੰਦੇ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਪਰਿਵਾਰ ਨਿਯੋਜਨ ਦਾ ਅਸਥਾਈ ਅਤੇ ਸਥਾਈ ਦੋਵੇ ਤਰ੍ਹਾਂ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਲਈ ਵਿਸ਼ੇਸ਼ ਪੰਦਰਵਾੜਾ ਦਾ ਆਯੋਜਨ 11 ਜੁਲਾਈ 2022 ਤੋਂ 24 ਜੁਲਾਈ 2022 ਤੱਕ ਕੀਤਾ ਜਾ ਰਿਹਾ ਹੈ, ਜਿਸ ਵਿਚ ਨਸਬੰਦੀ ਕਰਵਾਉਣ ਤੇ 1100 ਰੁਪਏ ਅਤੇ ਨਲਬੰਦੀ ਕਰਾਉਣ ਤੇ ਬੀ.ਪੀ.ਐਲ./ਐਸ.ਸੀ. ਵਰਗ ਦੀ ਔਰਤ ਨੂੰ 600 ਰੁਪਏ ਤੇ ਜਰਨਲ ਵਰਗ ਨੂੰ 250 ਰੁਪਏ ਦਾ ਵਿੱਤੀ ਲਾਭ ਦਿੱਤਾ ਜਾਵੇਗਾ। ਹਰਬੰਸ ਮੱਤੀ ਬੀ.ਈ.ਈ. ਨੇ ਕਿਹਾ ਕਿ ਵੱਧ ਰਹੀ ਆਬਾਦੀ ਨਾਲ ਭੁਖਮਰੀ, ਅਣਪੜਤਾ ਅਤੇ ਬੇਰੋਜਗਾਰੀ ਵਰਗੀ ਵੱਡਿਆਂ ਸਮੱਸਿਆਵਾਂ ਦਿਨ-ਬ-ਦਿਨ ਭਿਆਨਕ ਰੂਪ ਧਾਰਨ ਕਰਦੀਆਂ ਜਾ ਰਹੀਆ ਹਨ। ਜਿਸ ਕਰ ਕੇ ਖਾਣ-ਪੀਣ , ਰਹਿਣ-ਸਹਿਣ ਵਿਚ ਵੀ ਤੇਜੀ ਨਾਲ ਗਿਰਾਵਟ ਆ ਰਹੀ ਹੈ ਜੋ ਕਿ ਭਾਰਤ ਦੇਸ਼ ਦੀ ਤਰੱਕੀ ਵਿਚ ਮਾੜਾ ਪ੍ਰਭਾਵ ਪਾ ਰਹੀ ਹੈ। ਵਿਸ਼ਵ ਆਬਾਦੀ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਪਰਿਵਾਰ ਨੂੰ ਸੀਮਤ ਰੱਖਣ ਲਈ ਜਾਗਰੂਕ ਕਰਨਾ ਹੈ ਅਤੇ ਜੇਕਰ ਇਸਨੂੰ ਕਾਬੂ ਨਾ ਕੀਤਾ ਗਿਆ ਤਾਂ ਇਸਦੇ ਸਿੱਟੇ ਬਹੁਤ ਭਿਆਨਕ ਨਿਕਲ ਸਕਦੇ ਹਨ।

NO COMMENTS

LEAVE A REPLY