ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲਗਾਇਆ ਯੋਗਾ ਕੈਂਪ

0
21

ਅੰਮ੍ਰਿਤਸਰ 21 ਜੂਨ (ਪਵਿੱਤਰ ਜੋਤ) : ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤੇ ਚੇਅਰਮੈਨ ਸਰ ਡਾ.ਏ.ਐਫ.ਪਿੰਟੋ ਅਤੇ ਐਮ.ਡੀ ਮੈਡਮ ਡਾ.ਗ੍ਰੇਸ ਪਿੰਟੋ ਦੀ ਪ੍ਰਧਾਨਗੀ ਹੇਠ ਯੋਗਾ ਕੈਂਪ ਲਗਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮਕਸਦ ਯੋਗ ਦੇ ਲਾਭਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਹੈ। ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਹੈ- ਮਨੁੰਖਤਾ ਲਈ ਯੋਗਾ(Yoga for Humanity)।ਇਸ ਸਮਾਗਮ ਵਿੱਚ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਸਾਰੇ ਐਨ.ਸੀ.ਸੀ ਕੈਡਿਟਾਂ( N.C.C. cadets) (ਲੜਕੇ ਅਤੇ ਲੜਕੀਆਂ), ਹਿੰਦੁਸਤਾਨ ਸਕਾਊਟਸ ਅਤੇ ਗਾਈਡਜ਼, ਕਬਜ਼ ਅਤੇ ਬੁਲਬੁਲ (Cubs and Bulbuls) ਨੇ ਭਾਗ ਲਿਆ। ਰਿਤੂ ਚੌਧਰੀ (ਯੋਗਾ ਇੰਸਟਕ੍ਰਟਰ) ਨੇ ਵਿਦਿਆਰਥੀਆਂ ਨੂੰ ਆਪਣੇ ਨਿਯਮਤ ਜੀਵਨ ਵਿਚ ਵੱਖ-ਵੱਖ ਯੋਗਾ ਆਸਣਾਂ ਦਾ ਅਭਿਆਸ
ਕਰਨ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੰ ਯੋਗ ਆਸਣਾਂ ਦੇ ਸਿਹਤ ਲਾਭਾਂ ਬਾਰੇ ਵੀ ਦੱਸਿਆ। ਇਹ ਕੈਂਪ ਸਕੂਲ ਦੀ
ਮੁੱਖ ਅਧਿਆਪਕਾ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਲਗਾਇਆ ਗਿਆ |

NO COMMENTS

LEAVE A REPLY