ਰਾਯਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਬਾਲ ਸਿੱਖਿਆ ਅਤੇ ਉੱਨਤੀ ਲਈ ਨਵਭਾਰਤ ਸੀਐਸਆਰ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ

0
13

ਅੰਮ੍ਰਿਤਸਰ 24 ਅਪ੍ਰੈਲ (ਪਵਿੱਤਰ ਜੋਤ)   : ਰਾਯਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੰ ਬੁੱਧਵਾਰ, 19 ਅਪ੍ਰੈਲ 2023 ਨੂੰ ਆਯੋਜਿਤ CSR ਸੰਮੇਲਨ ਦੇ ਦੂਜੇ ਐਡੀਸ਼ਨ ਵਿੱਚ ਬਾਲ ਸਿੱਖਿਆ ਅਤੇ ਉੱਨਤੀ ਲਈ ਵੱਕਾਰੀ ਨਵਭਾਰਤ ਸੀ.ਐਸ.ਆਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਡਾ ਗ੍ਰੇਸ ਪਿੰਟੋ (ਰਾਯਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ )ਨੂੰ ਮਹਾਰਾਸ਼ਟਰ ਦੇ ਰਾਜਪਾਲ, ਸ੍ਰੀ ਰਮੇਸ਼ ਬੈਸ ਦੁਆਰਾ, ਰਾਜ ਭਵਨ, ਮੁੰਬਈ ਵਿਖੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ, ਸ੍ਰੀ ਦੇਵੇਂਦਰ ਫਡਨਵੀਸ  ਦੀ ਮੌਜੂਦਗੀ ਵਿੱਚ ਦਿੱਤਾ ਗਿਆ।

ਨਵਭਾਰਤ ਸਮੂਹ ਦੁਆਰਾ ਆਯੋਜਿਤ ਨਵਭਾਰਤ CSR ਅਵਾਰਡ, ਕਾਰਪੋਰੇਟ ਸੰਗਠਨਾਂ ਦੁਆਰਾ ਉਹਨਾਂ ਦੀਆਂ ਕਾਰਪੈਰੇਟ ਸਮਾਜਿਕ ਜ਼ਿੰਮੇਵਾਰੀ  ਪ੍ਰਤੀ ਕੀਤੇ ਗਏ ਮਿਸਾਲੀ ਕੰਮ ਨੂੰ ਮਾਨ ਦੇਣ ਲਈ ਇੱਕ ਪਹਿਲ ਹੈ। ਇਸ ਸਾਲ ਦੀ ਥੀਮ ‘ਨਿਊ ਇੰਡੀਆ-ਥਰੂ ਸੀ.ਐਸ.ਆਰ‘ ਸੀ ਅਤੇ ਇਸ ਸੰਮੇਲਨ ਵਿੱਚ ਵੱਖ-ਵੱਖ ਖੇਤਰਾਂ ਦੀਆਂ ਉੱਪੀਆਂ ਸ਼ਖਸੀਅਤਾਂ ਨੂੰ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਉਹਨਾਂ ਦੀ ਸੂਝ ਸਾਂਝੀ ਕਰਨ ਲਈ ਇਕੱਠਾ ਕੀਤਾ ਗਿਆ।
ਰਾਯਨ ਗਰੁੱਪ ਆਫ਼ ਇੰਸਟੀਚਿਊਸ਼ਨ ਬੱਚਿਆਂ ਦੀ ਸਿੱਖਿਆ ਅਤੇ ਉੱਨਤੀ ‘ਤੇ ਕੇਂਦ੍ਰਿਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹੈ। ਇਹ ਸੰਸਥਾ ਭਾਰਤ ਭਰ ਵਿੱਚ ਫੈਲੇ ਆਪਣੇ ਸਕੂਲਾਂ ਦੇ ਨੈੱਟਵਰਕ ਰਾਹੀਂ ਵੱਖ-ਵੱਖ ਸਮਾਜਿਕ-ਆਰਥਿਕ ਪਿਛੋਕੜ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਪਛੜੇ ਬੱਚਿਆਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਲਈ ਕਈ ਪਹਿਲਕਦਮੀਆਂ ਵੀ ਕੀਤੀਆਂ ਹਨ, ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲ ਹੋਣ ਦੇ ਮੌਕੇ ਪ੍ਰਦਾਨ ਕੀਤੇ ਹਨ।
ਅਵਾਰਡ ਪ੍ਰਾਪਤ ਕਰਨ ‘ਤੇ ਧੰਨਵਾਦ ਪ੍ਰਗਟ ਕਰਦੇ ਹੋਏ ਮੈਡਮ ਗ੍ਰੋਸ ਪਿੰਟੋ, (ਮੈਨੇਜਿੰਗ ਡਾਇਰੈਕਟਰ, ਰਾਯਨ ਸਮੂਹ) ਨੇ ਕਿਹਾ, “ਅਸੀਂ ਪ੍ਰਮਾਤਮਾ ਯਿਸੂ ਮਸੀਹ ਦੇ ਅਸ਼ੀਰਵਾਦ ਅਤੇ ਮਾਰਗਦਰਸ਼ਨ ਲਈ ਉਨ੍ਹਾਂ ਦੇ ਧੰਨਵਾਦੀ ਹਾਂ ਜੋ ਉਹਨਾਂ ਨੇ ਸਾਡੇ ਦੇਸ ਦੇ ਸਾਰੇ ਹਿੱਸਿਆਂ ਵਿੱਚ ਕਿਫਾਇਤੀ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਦੇ ਵਿਜਨ ਨੂੰ ਪੂਰਾ ਕਰਨ ਲਈ ਸਾਨੂੰ ਪ੍ਰੇਰਿਤ  ਕੀਤਾ ਹੈ।
ਰਾਸ਼ਟਰ ਦੀਆਂ ਲੋੜਾਂ ਦੀ ਸੇਵਾ ਕਰਨ ਦੇ ਸਾਡੇ ਯਤਨਾਂ ਨੂੰ ਮਾਨਤਾ ਦੇਵ ਲਈ ਨਵਭਾਰਤ ਸਮੂਹ ਦਾ ਧੰਨਵਾਦ। ਇਹ ਸਾਨੂੰ ਸੰਪੂਰਨ ਸਿੱਖਿਆ ਦੁਆਰਾ ਇੱਕ ਬਿਹਤਰ ਸਮਾਜ ਦੇ ਨਿਰਮਾਣ ਲਈ ਆਪਣਾ ਕੰਮ ਜਾਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ।”
ਰਾਯਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸਥਾਪਨਾ – ਸਮਾਨਤਾ, ਹਮਦਰਦੀ, ਸਹਿਣਸ਼ੀਲਤਾ ਅਤੇ ਦੂਜਿਆਂ ਦੀ ਦੇਖਭਾਲ ਦੇ ਸਿਧਾਂਤਾਂ ‘ਤੇ ਕੀਤੀ ਗਈ ਹੈ। ਰਾਯਨ ਗਰੁੱਪ ਆਫ਼ ਸਕੂਲਾਂ ਨੇ ਸਮਾਜ ਨੂੰ ਸਕਾਰਾਤਮਕ ਤਰੀਕੇ ਨਾਲ ਬਦਲਣ ਲਈ ਛੇ ਮਾਪਦੰਡਾਂ, ਅਰਥਾਤ ਹਮਦਰਦੀ, ਵਾਤਾਵਰਨ, ਸਿੱਖਿਆ, ਸਿਹਤ ਸੰਭਾਲ, ਆਰਥਿਕ ਸਸ਼ਕਤੀਕਰਨ, ਅਤੇ ਸਥਾਨਕ ਲੀਡਰਸ਼ਿਪ ਵਿਕਾਸ ‘ਤੇ ਆਧਾਰਿਤ ਵੱਖ-ਵੱਖ ਸਮਾਜਿਕ ਪ੍ਰੋਜੈਕਟਾਂ ਦਾ ਕੰਮ ਕੀਤਾ।

NO COMMENTS

LEAVE A REPLY