ਏਕਨੂਰ ਸੇਵਾ ਟਰੱਸਟ ਦੀ ਮਾਸਿਕ ਬੱਸ ਮਜੀਠਾ ਰੋਡ ਤੋਂ ਕੀਤੀ ਰਵਾਨਾ
ਅੰਮ੍ਰਿਤਸਰ,1 ਨਵੰਬਰ (ਅਰਵਿੰਦਰ ਵੜੈਚ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਦੌਰਾਨ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ (ਹਿਮਾਚਲ ਪ੍ਰਦੇਸ਼)ਅਤੇ ਮੰਦਿਰ ਸ਼ਿਵ ਬਾੜੀ ਦੇ ਦਰਸ਼ਨ ਕਰਵਾਏ ਗਏ। ਇੰਦਰਾ ਕਲੋਨੀ,ਮਜੀਠਾ ਰੋਡ ਤੋਂ ਸਮਾਜ ਸੇਵਕ ਰਛਪਾਲ ਸਿੰਘ ਅਤੇ ਰਮੇਸ਼ ਚੋਪੜਾ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਬੱਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਮਹਿਮਾਨਾਂ ਨੇ ਸੰਸਥਾ ਵੱਲੋਂ ਸਮਾਜ ਨੂੰ ਸਮਰਪਿਤ ਸੇਵਾਵਾਂ ਸਬੰਧੀ ਚਰਚਾ ਕਰਦਿਆਂ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਤਾਂ ਨੂੰ ਗੁਰਧਾਮਾ ਮੰਦਿਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਨਾਲ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਯਾਤਰਾ ਦੇ ਦੌਰਾਨ ਜਾਗਰਣ ਅਤੇ ਸੂਫੀ ਗਾਇਕ ਸ਼ੈਲੀ ਸਿੰਘ,ਅਸ਼ਵਨੀ ਸ਼ਰਮਾ ਰਿੰਕੂ ਸ਼ਰਮਾਂ,ਮਾਸਟਰ ਆਸ਼ੂ ਵੱਲੋਂ ਪਰਮਾਤਮਾ ਦੀ ਬੰਦਗੀ ਦਾ ਗੁਣਗਾਣ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਨੇ ਧੀਆਂ ਦੀ ਸਮਾਜ ਵਿੱਚ ਯੋਗਦਾਨ, ਜ਼ਰੂਰਤ,ਮਹੱਤਤਾ ਸਮੇਤ ਮਾਤਾ ਪਿਤਾ ਦੇ ਸਤਿਕਾਰ ਨਾਲ ਸਬੰਧਿਤ ਗੀਤ ਗਾਇਨ ਕਰ ਕੇ ਭਗਤਾਂ ਨੂੰ ਪ੍ਰੇਰਿਤ ਵੀ ਕੀਤਾ। ਸੰਸਥਾਂ ਦੇ ਪ੍ਰਮੁੱਖ ਅਰਵਿੰਦਰ ਵੜੈਚ,ਰਜਿੰਦਰ ਸ਼ਰਮਾ,ਜਤਿੰਦਰ ਅਰੋੜਾ ਨੇ ਕਿਹਾ ਕਿ ਟਰੱਸਟ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਬੱਸ ਯਾਤਰਾ ਦੇ ਨਾਲ ਸੰਗਤਾਂ ਨੂੰ ਦਰਜਨਾਂ ਮੰਦਰਾਂ ਅਤੇ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਲੜਕੀਆਂ ਨੂੰ ਸਿੱਖਿਅਤ ਕਰਨ ਲਈ ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਦੇ ਕੋਰਸਾਂ ਤੋਂ ਇਲਾਵਾ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਕੇ ਲੋਕਾਂ ਨੂੰ ਵੱਧ ਚੜ੍ਹ ਕੇ ਸਹੂਲਤਾਂ ਦੇਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਤੇ ਰਜੇਸ਼ ਸਿੰਘ ਜੌੜਾ,ਡਾ.ਨਰਿੰਦਰ ਚਾਵਲਾ,ਦਲਜੀਤ ਸ਼ਰਮਾ,ਰਾਮ ਸਿੰਘ ਪੁਆਰ,ਰਾਹੁਲ ਸ਼ਰਮਾ,ਧੀਰਜ ਮਲਹੋਤਰਾ,ਅਮਨ ਭਨੋਟ, ਦੀਪਕ ਸਭਰਵਾਲ, ਵਿਕਾਸ ਭਾਸਕਰ, ਆਕਾਸ਼ਮੀਤ,ਦਾਮਿਨੀ,ਜਾਨਵੀ,ਯੂਵਰਾਜ,ਮਾਧਵ,ਮਾਸਟਰ ਸੰਜੀਵ ਕੁਮਾਰ,ਅਮਿਤ ਸ਼ਰਮਾ, ਲਕਸ਼ਮੀ,ਮਨਜੀਤ ਸਿੰਘ, ਮਾਨਿਕ,ਅਸ਼ੀਸ,ਮਨਦੀਪ ਕੌਰ ਸਮੇਤ ਹੋਰ ਭਗਤ ਵੀ ਮੌਜੂਦ ਸਨ।