ਅੰਮ੍ਰਿਤਸਰ 13 ਅਪ੍ਰੈਲ (ਪਵਿੱਤਰ ਜੋਤ) : ਸਾਬਕਾ ਉਪ ਮੁੱਖਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਜਲਿਆਂਵਾਲਾ ਬਾਗ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਸੋਨੀ ਨੇ ਕਿਹਾ ਕਿ ਇਸ ਸ਼ਹੀਦਾਂ ਦੀ ਬਦੋਲਤ ਹੀ ਅਸੀ ਆਜ਼ਾਦੀ ਦੀ ਸਾਹ ਲੈ ਰਹੇ ਹਾਂ । ਉਨ੍ਹਾਂ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੀ ਦੁੱਖਦਾਈ ਘਟਨਾ ਨੇ ਆਜ਼ਾਦੀ ਦੀ ਲੜਾਈ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਦੇ ਵੱਲ ਪੂਰਾ ਦੇਸ਼ ਇਸ ਘਟਨਾ ਨੂੰ ਲੈ ਕੇ ਅੰਗਰੇਜ਼ੀ ਹੁਕੂਮਤ ਦੇ ਵਿਰੁੱਧ ਹੋ ਗਿਆ । ਸੋਨੀ ਨੇ ਕਿਹਾ ਕਿ ਸ਼ਹੀਦ ਪੂਰੀ ਕੋਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਸਾਰੀਆਂ ਨੂੰ ਇਨ੍ਹਾਂ ਦੇ ਦਿਖਾਏ ਹੋਏ ਰਸਤੇ ਉੱਤੇ ਚਲਦੇ ਹੋਏ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ । ਇਸ ਮੌਕੇ ਲੋਕਸਭਾ ਮੇਂਬਰ ਗੁਰਜੀਤ ਸਿੰਘ ਔਜਲਾ , ਜੁਗਲ ਕਿਸ਼ੋਰ ਸ਼ਰਮਾ , ਕੌਂਸਲਰ ਵਿਕਾਸ ਸੋਨੀ , ਚੇਅਰਮੈਨ ਮਹੇਸ਼ ਖੰਨਾ , ਵਿਸ਼ਾਲ ਗਿਲ , ਗੋਰਵ ਭਲਾ ਸਹਿਤ ਹੋਰ ਲੋਕ ਮੌਜੂਦ ਸਨ।