ਅੰਮ੍ਰਿਤਸਰ 31 ਅਕਤੂਬਰ (ਪਵਿੱਤਰ ਜੋਤ) : ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਦੇ ਚੇਅਰਮੈਨ ਸਰ ਡਾ: ਏ.ਐਫ. ਪਿੰਟੋ ਅਤੇ ਡਾਇਰੈਕਟਰ ਮੈਡਮ ਡਾ: ਗਰੇਸ ਪਿੰਟੋ ਦੀ ਅਗਵਾਈ ਹੇਠ ਸਾਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੂੰ edumirror international magazine ਦੁਆਰਾ ਭਾਰਤ ਦੇ ਚੋਟੀ ਦੇ 50 ਭਵਿੱਖਵਾਦੀ ਅਤੇ ਪ੍ਰਗਤੀਸ਼ੀਲ ਸਕੂਲਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕੰਚਨ ਮਲਹੋਤਰਾ ਆਪਣੇ ਸਲਾਹਕਾਰ ਸਤਿਕਾਰਯੋਗ ਚੇਅਰਮੈਨ ਸਰ ਡਾ. ਏ. ਐੱਫ. ਪਿੰਟੋ ਅਤੇ ਐੱਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਜੀ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਰਾਯਨ ਇੰਟਰਨੈਸ਼ਨਲ ਸਕੂਲ, ਅੰਮ੍ਰਿਤਸਰ ਨੂੰ ਭਾਰਤ ਦੇ ਚੋਟੀ ਦੇ 50 ਭਵਿੱਖਵਾਦੀ ਅਤੇ ਪ੍ਰਗਤੀਸ਼ੀਲ ਸਕੂਲਾਂ ਵਿੱਚੋਂ ਚੁਣੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰਾਯਨ ਸੰਸਥਾ ਦੇ ਮੈਂਬਰਾਂ ਲਈ ਇਹ ਬਹੁਤ ਖੁਸ਼ੀ ਦਾ ਮੌਕਾ ਹੈ।