ਬੁਢਲਾਡਾ, 15 ਅਕਤੂਬਰ (ਦਵਿੰਦਰ ਸਿੰਘ ਕੋਹਲੀ)-ਅੱਜ ਸਮਾਜ ਸੇਵੀ ਮਾਸਟਰ ਵਰਿੰਦਰ ਸੋਨੀ ਭੀਖੀ ਵੱਲੋਂ ਕੁੱਝ ਜਰੂਰਤਮੰਦ ਅੰਗਹੀਣ ਪਰਿਵਾਰਾਂ ਨੂੰ ਜਰੂਰਤ ਦੀਆਂ ਚੀਜਾਂ ਦਿੱਤੀਆ ।ਇਸ ਬਾਰੇ ਮਾ.ਵਰਿੰਦਰ ਸੋਨੀ ਭੀਖੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਸਮਾਜ ਦੇ ਹਾਨੀ ਬਣਾਉਣ ਲਈ ਹਰ ਸਮੇਂ ਤਿਆਰ ਹਾਂ।ਮੇਰਾ ਜੀਵਨ ਹੀ ਇਹਨਾ ਲਈ ਬਣਿਆ ਹੈ।ਇਹਨਾਂ ਲੋੜਮੰਦ ਅੰਗਹੀਣ ਵਿਅਕਤੀਆਂ ਦੀ ਸੇਵਾ ਕਰਨ ਹੀ ਮੇਰਾ ਮਕਸਦ ਹੈ। ਇਸ ਤਰ੍ਹਾਂ ਦੀ ਅੰਗਹੀਣ ਵਿਅਕਤੀਆਂ ਦੀ ਸੇਵਾ ਕਰਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ।ਉਹਨਾਂ ਕਿਹਾ ਅੰਗਹੀਣ ਵਿਅਕਤੀਆਂ ਨੂੰ ਹਮਦਰਦੀ ਨਹੀ ਸਗੋਂ ਉਹਨਾਂ ਨੂੰ ਸਮਾਜ ਦੇ ਹਾਨੀ ਬਣਾਉਣ ਦੀ ਲੋੜ ਹੈ।ਉਹਨਾਂ ਦੀ ਪ੍ਤਿਭਾ ਨੂੰ ਪਹਿਚਾਨਣ ਦੀ ਜਰੂਰਤ ਹੈ।ਸੋ ਮੈਂ ਆਪਣਾ ਫਰਜ ਨਿਭਾ ਰਿਹਾ ਹਾਂ।ਇਸ ਮੌਕੇ ਐਂਟੀ ਕੁਰੱਪਸ਼ਨ ਚੈਅਰਮੈਨ ਜਿਲ੍ਹਾ ਮਾਨਸਾ ਅਤੇ ਸਮਾਜਸੇਵੀ ਜੀਤ ਦਈਆ ,ਗੁਰਤੇਜ ਸਿੰਘ,ਰਜਿੰਦਰ ਕੌਰ ਅਤੇ ਮਾਤਾ ਹਰਪਾਲ ਕੌਰ ਵੀ ਹਾਜਰ ਸਨ।