ਕਰਵਾ ਚੌਥ ਸਮਾਰੋਹ ਤੇ ਬੈਂਕ ਵੱਲੋਂ ਮਹਿਲਾਵਾਂ ਦਾ ਸਨਮਾਨ

0
25

ਬੁਢਲਾਡਾ, 15 ਅਕਤੂਬਰ (ਦਵਿੰਦਰ ਸਿੰਘ ਕੋਹਲੀ) : ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਕਰਵਾਏ ਗਏ ਕਰਵਾ ਚੌਥ ਉਤਸ਼ਵ ਵਿਚ ਸਥਾਨਕ ਯੈਸ ਬੈਂਕ ਵੱਲੋਂ ਹਾਜ਼ਰ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ। ਸਮਾਰੋਹ ਵਿੱਚ ਹਰ ਉਮਰ ਵਰਗ ਅਤੇ ਵੱਖੋ ਵੱਖ ਕਿੱਤਿਆਂ ਨਾਲ ਸਬੰਧਤ ਮਹਿਲਾਵਾਂ ਸ਼ਾਮਲ ਸਨ। ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਤੰਬੋਲਾ ਗੇਮ ਖਿਡਾਈ ਗਈ। ਸ਼੍ਰੀ ਰਾਜੇਸ਼ ਅਰੋੜਾ, ਮੈਨੇਜਰ ਯੈਸ ਬੈਂਕ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਆਪਣੇ ਬੈਂਕ ਦੀਆਂ ਵੱਖ-ਵੱਖ ਜਮਾਂ ਅਤੇ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਅਧਿਆਪਕ ਆਗੂ,ਉੱਘੇ ਸਮਾਜ ਸੇਵਕ ਅਤੇ ਪ੍ਰਸਿੱਧ ਦਾਰਸ਼ਨਿਕ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਐਸੋਸੀਏਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਦੋ ਪੀੜ੍ਹੀਆਂ ਨੂੰ ਇਕੱਠੇ ਬੈਠਕੇ ਵਿਚਾਰ ਵਟਾਂਦਰਾ ਕਰਨ ਦਾ ਇਕ ਉਚਿਤ ਮੰਚ ਦਸਿਆ।ਤੰਬੋਲਾ ਖੇਡ ਦੀਆਂ ਜੇਤੂ ਖਿਡਾਰਨਾਂ ਤੋਂ ਇਲਾਵਾ ਬਾਕੀ ਸਾਰੀਆਂ ਹਾਜ਼ਰ ਮਹਿਲਾਵਾਂ ਨੂੰ ਵੀ ਬੈਂਕ ਵਲੋਂ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਪ੍ਰੋਮਿਲਾ ਬਾਲਾ,ਵਿੱਤ ਸਕੱਤਰ ਸੱਤ ਪਾਲ ਗਰਗ ,ਲਾਭ ਸਿੰਘ ਨੰਬਰਦਾਰ, ਜਗਦੀਸ਼ ਸ਼ਰਮਾ, ਮੈਡਮ ਜਸਵੀਰ ਕੌਰ ਵਿਰਦੀ,ਸਰੋਜ ਬਾਲਾ , ਜਸਵੀਰ ਕੌਰ, ਨਿਸ਼ਾ ,ਰਾਜ ਰਾਣੀ, ਭੁਪਿੰਦਰ ਕੌਰ, ਰਜਨੀ ਬਾਲਾ,ਰੀਤਾ,ਸੁਸ਼ੀਲਾ, ਹਰਬੰਸ ਕੌਰ, ਗੁਰਮੀਤ ਕੌਰ,, ਰੇਸ਼ਮਾ ਰਾਣੀ,ਮਨੂਦੀਪ ਕੌਰ, ਹਰਪ੍ਰੀਤ ਸਿੰਘ ਗੋਰਾ ਸਿੰਘ ਤੇ ਮਨੂ ਆਦਿ ਹਾਜ਼ਰ ਸਨ।

NO COMMENTS

LEAVE A REPLY