ਅੰਮ੍ਰਿਤਸਰ,15 ਅਕਤੂਬਰ (ਪਵਿੱਤਰ ਜੋਤ)- ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਲਿਮਟਿਡ ਵੱਲੋਂ ਰਣਜੀਤ ਐਵੇਨਿਊ ਵਿਖੇ ਮੈਗਾ ਹੈਲਥ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦੇ ਵਿੱਚ ਸਟਾਫ ਮੈਂਬਰਾਂ ਅਤੇ ਬੀਮਾ ਧਾਰਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ। ਲੋਕਾਂ ਨੂੰ ਈ.ਸੀ.ਜੀ, ਹੱਡੀਆਂ ਦੀ ਗੁਣਵੱਤਾ ਅਤੇ ਅੱਖਾਂ ਦੇ ਫ੍ਰੀ ਟੈਸਟ ਕਰਵਾਉਣ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ। ਕੈਂਪ ਦੇ ਦੋਰਾਨ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ.ਸੀਤਲ ਗੁਲਾਟੀ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਸੁਖਜੀਤ ਕੌਰ,ਅੱਖ ਨੱਕ ਕੰਨ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਭਾਨੂੰ ਭਾਰਦਵਾਜ,ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ.ਆਦਿੱਤਿਆ ਭਾਰਦਵਾਜ ਵੱਲੋਂ ਮਰੀਜ਼ਾਂ ਚੈੱਕ-ਅੱਪ ਕਰਨ ਦੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।
ਰੋਹਿਤ ਕੁਮਾਰ ਟਰੈਟਰੀ ਮੈਨੇਜਰ ਵੱਲੋਂ ਡਾਕਟਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਟਾਰ ਹੈਲਥ ਇੰਸ਼ੋਰੈਂਸ ਕੰਪਨੀ ਜਿਥੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਭੇਟ ਕਰ ਰਹੀ ਹੈ ਉਥੇ ਸਮੇਂ ਸਮੇਂ ਅਨੁਸਾਰ ਫ੍ਰੀ ਮੈਡੀਕਲ ਕੈਂਪ ਲਗਾ ਕੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਾਡੇ ਗਾਹਕਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ,ਇਸ ਸਬੰਧੀ ਏਰੀਆ ਦਫ਼ਤਰ ਅੰਮ੍ਰਿਤਸਰ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ ਹੈ। ਇਸ ਮੌਕੇ ਤੇ ਕਮਲਦੀਪ ਸਿੰਘ, ਡਾ.ਵਿਸ਼ਾਲ ਨਈਅਰ,ਸ਼ਿਵ ਸੁੰਦਰ ਯਾਦਵ,ਵਿਸ਼ਾਲ ਗੁਪਤਾ, ਨਵਦੀਪ ਕੁਮਾਰ ਸਮੇਤ ਦਫਤਰ ਦੇ ਸਟਾਫ ਮੈਂਬਰਾਂ ਵੱਲੋਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਗਈਆਂ।