ਅੰਮ੍ਰਿਤਸਰ 24 ਜਨਵਰੀ (ਪਵਿੱਤਰ ਜੋਤ) : ਆਮ ਆਦਮੀ ਪਾਰਟੀ ਦਿੱਲੀ ਦੇ ਉੱਪ-ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸ਼੍ਰੀ ਮੁਨੀਸ਼ ਸਿਸੋਦੀਆ ਜੀ ਵਲੋਂ ਹਲਕਾ ਉੱਤਰੀ ਦੇ ਉਮੀਦਵਾਰ ਡਾ. ਕੁੰਵਰਵਿਜੇ ਪ੍ਰਤਾਪ ਸਿੰਘ ਦੇ ਹਕ਼ ਵਿੱਚ ਹਲ਼ਕੇ ਵਿੱਚ door to door ਪ੍ਰਚਾਰ ਕੀਤਾ,ਇਸ ਮੌਕੇ ਡਾ. ਕੁੰਵਰਵਿਜੇ ਪ੍ਰਤਾਪ ਸਿੰਘ ਦੇ ਪ੍ਰਤਿ ਹਲਕਾ ਉੱਤਰੀ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ,ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਡਾ. ਕੁੰਵਰਵਿਜੇ ਪ੍ਰਤਾਪ ਸਿੰਘ ਦੇ ਪ੍ਰਤਿ ਹਲਕਾ ਨਿਵਾਸੀਆਂ ਦਾ ਪਿਆਰ ਅਤੇ ਭਾਰੀ ਉਤਸ਼ਾਹ ਹਲ਼ਕੇ ਵਿੱਚ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਆਪ’ਦੀ ਜਿੱਤ ਵੱਲ ਸਪਸ਼ਟ ਬਹੁਮੱਤ ਮਿਲਣ ਦਾ ਸੰਕੇਤ ਹੈ,ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਹਰ ਖ਼ੇਤਰ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਭਾਵੇਂ ਮਾਝਾ ਹੋਵੇ, ਮਾਲਵਾ ਹੋਵੇ,ਚਾਹੇ ਦੋਆਬਾ ਹੋਵੇ । ਨਸ਼ੇ, ਗਰੀਬੀ, ਮਹਿੰਗਾਈ, ਬੇਰੁਜ਼ਗਾਰੀ ਨਾਲ ਪੰਜਾਬ ਦੇ ਘਰਾਂ ਵਿੱਚ ਚੁੱਲੇ ਠੰਡੇ ਹੋ ਰਹੇ ਹਨ, ਪਰ ਸ਼ਿਵਿਆਂ ਦੀ ਅੱਗ ਮੱਚ ਰਹੀ ਹੈ ਕਿਉਂਕਿ ਪੰਜਾਬ ਦੀ ਸੱਤਾ ‘ਤੇ ਲੁੱਟਣ ਵਾਲੇ ਬੈਠੇ ਹਨ। ਉਨਾਂ ਕਿਹਾ ਕਿ 2017 ਦੀਆਂ ਚੋਣਾ ਵੇਲੇ ਪੰਜਾਬ ਵਾਸੀਆਂ ਨੇ ਜਿਹੜਾ ਫ਼ਤਵਾ ਦਿੱਤਾ ਸੀ, ਅਸੀਂ ਉਸ ਨੂੰ ਸਿਰ ਮੱਥੇ ਲਾਇਆ ਹੈ, ਪਰ ਹੁਣ ਲੋਕਾਂ ਨੂੰ ਸਰਕਾਰ
ਬਣਾਉਣ ਵਾਲਿਆਂ ਤੋਂ ਹਿਸਾਬ ਜ਼ਰੂਰ ਮੰਗਣਾ ਚਾਹੀਦਾ ਹੈ।
ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਦੀ ਸਹੁੰ ਚੱਕੀ ਸੀ ਕਿ ਉਹ ਨਸ਼ਾ ਦਾ ਲੱਕ ਤੋੜਗਾ ਅਤੇ ਘਰ ਘਰ ਨੌਕਰੀ ਦੇਵੇਗਾ। ਪਰ ਕੈਪਟਨ ਸਿਸਵਾਂ ਵਾਲੇ ਮਹੱਲ ਵਿੱਚ ਹੀ ਅਰਾਮ ਫਰਮਾਉਂਦਾ ਰਿਹਾ। ਨਾ ਨਸ਼ੇ ਦੇੇ ਸੁਦਾਗਰਾਂ ਦਾ ਲੱਕ ਟੁੱਟਿਆਂ ਅਤੇ ਨਾ ਹੀ ਨੌਜਵਾਨਾਂ ਨੂੰ ਕੋਈ ਨੌਕਰੀ ਮਿਲੀ। ਇਸੇ ਤਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਤਿੱਖੇ ਹਮਲੇ ਕਰਦਿਆਂ ਉਹਨਾਂ ਨੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦੀਆਂ ਹੋਈਆਂ ਬੇਅਦਬੀ ਕਰਵਾਈ।
ਡਾ. ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਪੰਜਾਬ ਦੀ ਜਵਾਨੀ ਤੜਪ ਰਹੀ ਹੈ ਤੇ ਪੰਜਾਬ ਦੇ ਨੀਰੋ ਸਿਆਸਤਦਾਨ-ਵੱਡੇ ਅਫਸਰ ਨਸ਼ਿਆਂ ਦੀ ਤਸਕਰੀ ਤੋਂ ਆਉਂਦੀ ਮੋਟੀ ਕਮਾਈ ਨੂੰ ਹਜ਼ਮ ਕਰਕੇ ਬੰਸਰੀ ਬਜਾਉਂਦੇ ਰਹੇ ਹਨ।
ਸਾਰੀਆਂ ਨੇ ਰੱਲ ਮਿਲ ਕੇ ਪੰਜਾਬੀਆਂ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਪੰਜਾਬ ਵਿੱਚ ਛੇਵਾਂ ਦਰਿਆ ਬਹਾਇਆ,ਉਹਨਾਂ ਨਸ਼ੇ ਵਿੱਕਣ ਲਈ ਸਿਆਸਤਦਾਨਾਂ ਦਾ ਵੀ ਹੱਥ ਦੱਸਿਆ ਅਤੇ ਕਿਹਾ ਕਿ ਨਸ਼ਾ ਵਿਕਾਉਣ ਵਿੱਚ ਲੀਡਰਾਂ ਅਤੇ ਮਾਫੀਆ ਦੀ ਮਿਲੀ ਭੁਗਤ ਹੈ, ਉਹਨਾਂ ਕਿਹਾ ਆਪ’ ਦੀ ਸਰਕਾਰ ਆਉਣ ਤੇ ਨਸ਼ੇ ਤੇ ਵੀ ਠੱਲ ਪਾਈ ਜਾਵੇਗੀ ਅਤੇ ਨਸ਼ਾ ਵੇਚਣ ਵਾਲਿਆਂ ਤੇ ਵੀ ਠੱਲ ਪਾਈ ਜਾਵੇਗੀ,ਅਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸੱਖਤ ਤੋਂ ਸੱਖਤ ਕਾਰਵਾਈ ਵੀ ਕੀਤੀ ਜਾਵੇਗੀ, ਅਤੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਬੇਨਕਾਬ ਕੀਤਾ ਜਾਵੇਗਾ,ਉਹਨਾਂ ਆਰੋਪ ਲਗਉਂਦਿਆਂ ਕਿਹਾ ਕਿ ਜਦੋਂ ਵੀ ਇਲੈਕਸ਼ਨਾ ਆਉਂਦੀਆਂ ਹਨ ਤਾਂ ਰਿਵਾਇਤੀ ਪਾਰਟੀਆਂ ਵਲੋਂ ਅਖ਼ੀਰਲੇ ਦਿਨਾਂ ਵਿੱਚ ਵੱਡੇ ਪੱਧਰ ਤੇ ਨਸ਼ੇ ਵੀ ਵੰਡੇ ਜਾਂਦੇ ਹਨ,ਅਤੇ ਨਸ਼ੇ ਵਾਸਤੇ ਰੁਪਏ ਪੈਸੇ ਵੀ ਵੰਡੇ ਜਾਂਦੇ ਹਨ,ਹਲਕਾ ਉੱਤਰੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹਲਕਾ ਉੱਤਰੀ ਦੀਆਂ ਕੁੱਛ ਆਬਾਦੀਆਂ ਹਨ, ਜਿੱਥੇ ਲੀਡਰਾਂ ਦੀ ਸ਼ਹਿ ਤੇ ਨਸ਼ੇ ਦਾ ਕਾਰੋਬਾਰ ਚੱਲਦਾ ਹੈ,ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਈ ਜਾਵੇਗੀ, ਅਤੇ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਮਰੀਜ਼ ਹਨ ਉਹਨਾਂ ਦਾ ਵੀ ਵਧਿਆ ਤੋਂ ਵਧਿਆ ਇਲਾਜ ਸਰਕਾਰ ਆਉਣ ਤੇ ਕਿੱਤਾ ਜਾਵੇਗਾ ਅਤੇ ਮੁੱਖ ਧਾਰਾ ਵਿੱਚ ਸ਼ਾਮਿਲ ਕਰਵਾਇਆ ਜਾਵੇਗਾ।