ਵੋਟਰ ਕਾਰਡ ਦੇ ਵੈਰੀਫਿਕੇਸ਼ਨ ਦੇ ਕੰਮ ਵਿੱਚ ਲਿਆਂਦੀ ਜਾਵੇ ਤੇਜੀ – ਮੈਡਮ ਅੰਜਲੀ

0
15

ਅੰਮ੍ਰਿਤਸਰ 16 ਨਵੰਬਰ(ਪਵਿੱਤਰ ਜੋਤ) : ਅੱਜ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਦੇ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਸ਼੍ਰੀਮਤੀ ਅੰਜਲੀ ਸਿੰਘ ਵੱਲੋਂ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਦੇ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਵੋਟਰ ਕਾਰਡ ਵੈਰੀਫਿਕੇਸ਼ਨ ਦਾ ਜੋ ਕੰਮ ਚਲ ਰਿਹਾ ਹੈ ਉਸ ਵਿੱਚ ਤੇਜੀ ਲਿਆਈ ਜਾਵੇ ਅਤੇ ਬੀ.ਐਲ.ਓਜ਼ ਨੂੰ ਆਪਣੇ-2 ਇਲਾਕੇ ਵਿੱਚ ਜਾ ਕੇ ਵੋਟਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਅਤੇ ਆਧਾਰ ਕਾਰਡ ਨੰਬਰ ਫਾਰਮ ਨੰ. 6ਬੀ ਵਿੱਚ ਪੁਰ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਚੋਣ ਹਲਕੇ ਦੇ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣਾ ਵੋਟਰ ਵੈਰੀਫਿਕੇਸ਼ਨ ਜਰੂਰ ਕਰਵਾਉਣ। ਇਸ ਦੇ ਨਾਲ-ਨਾਲ ਮਿਤੀ 09/11/2022 ਤੋਂ ਮਿਤੀ 08/12/2022 ਤੱਕ ਵੋਟਰਾਂ ਵੱਲੋਂ ਦਾਅਵੇ ਇਤਰਾਜ ਪ੍ਰਾਪਤ ਕਰਨ ਦਾ ਜੋ ਪ੍ਰੋਗਰਾਮ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਕੀਤਾ ਗਿਆ ਉਸ ਵਿੱਚ ਕੋਈ ਵੀ ਨਾਗਰਿਕ ਜਿਸ ਦੀ ਉਮਰ ਮਿਤੀ 01/01/2023 ਨੂੰ 18 ਸਾਲ ਦੀ ਹੋ ਰਹੀ ਹੈ, ਉਹ ਕੋਈ ਵੀ ਨਾਗਰਿਕ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ । ਇਸ ਦੇ ਨਾਲ ਪੁਰਾਣੇ ਵੋਟਰਾਂ ਦੀ ਕਿਸੇ ਤਰ੍ਹਾ ਦੀ ਦਰੁੱਸਤੀ ਵਾਸਤੇ ਫਾਰਮ ਨੰ. 8 ਅਤੇ ਵੋਟ ਕਟਵਾਉਣ ਲਈ ਫਾਰਮ ਨੰ. 7 ਵੀ ਭਰੇ ਜਾ ਸਕਦੇ ਹਨ । ਇਹ ਫਾਰਮ ਆਮ ਨਾਗਰਿਕਾਂ ਵੱਲੋ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ (Voter Helpline App) ਤੇ ਭਰਿਆ ਜਾ ਸਕਦਾ ਹੈ । ਇਸ ਸਬੰਧ ਵਿੱਚ ਉਨ੍ਹਾਂ ਵੱਲੋ ਵੱਖ-ਵੱਖ ਫਾਰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਵੇਂ ਵੋਟਰ ਆਪਣਾ E-Epic ਵੀ ਡਾਊਨਲੋਡ ਕਰ ਸਕਦੇ ਹਨ ਅਤੇ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ਜਾਂ ਵੋਟਰ ਹੈਲਪਲਾਈਨ ਐਪ (Voter Helpline App) ਘਰੇ ਬੈਠੇ ਹੀ ਆਪਣਾ ਵੋਟਰ ਕਾਰਡ ਅਪਲਾਈ ਕੀਤਾ ਜਾ ਸਕਦਾ ਹੈ । ਇਸ ਦੌਰਾਨ ਵਿਧਾਨ ਸਭਾ ਚੋਣ ਹਲਕੇ ਦੇ ਚੋਣ ਕਾਨੂੰਗੋ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਸੈਕਟਰ ਅਫਸਰ ਹਾਜ਼ਰ ਰਹੇ ।

NO COMMENTS

LEAVE A REPLY