ਮੁਲਜ਼ਮਾਂ ਤੇ ਧਾਰਾ 302 ਅਤੇ ਐੱਸ ਸੀ ਐਕਟ ਤਹਿਤ ਮਾਮਲਾ ਦਰਜ, ਗਿਰਫ਼ਤਾਰ
ਬੁਢਲਾਡਾ 22 ਅਪ੍ਰੈਲ(ਦਵਿੰਦਰ ਸਿੰਘ ਕੋਹਲੀ): ਇੱਥੋ ਨਜ਼ਦੀਕੀ ਪਿੰਡ ਸਿਰਸੀਵਾਲਾ ਦੇ ਗਰੀਬ ਪਰਿਵਾਰ ਨਾਲ ਸੰਬੰਧਤ ਬਲਕਾਰ ਸਿੰਘ ਦੇ ਹੋਏ ਕਤਲ ਦੇ ਸੰਬੰਧ ਵਿੱਚ ਮ੍ਰਿਤਕ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਸਿਰਸੀਵਾਲਾ ਮੇਨ ਰੋਡ ਤੇ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸੁੱਖੀ ਕੋਰ ਨੇ ਦੱਸਿਆ ਕਿ ਮੇਰੀ ਜਠਾਣੀ ਦੇ ਪਿੰਡ ਦੇ ਨੰਬਰਦਾਰ ਰਾਇ ਸਿੰਘ ਨਾਲ ਸੰਬੰਧ ਸਨ ਜਿਸ ਦੇ ਚਲਦਿਆਂ ਨੰਬਰਦਾਰ ਵੱਲੋਂ ਮੇਰੇ ਪਤੀ ਦਾ ਦੋਸਤੀ ਬਣਾਈ ਹੋਈ ਸੀ। ਇਸ ਸੰਬਧੀ ਜਦੋਂ ਮੇਰੇ ਪਤੀ ਨੂੰ ਪਤਾ ਲੱਗਿਆ ਤਾਂ ਉਕਤ ਨੰਬਰਦਾਰ ਵੱਲੋਂ ਮੇਰੇ ਪਤੀ ਨੂੰ ਕਿਸੇ ਬਹਾਨੇ ਆਪਣੇ ਨਾਲ ਲੈ ਗਿਆ ਪਰ ਮੇਰੇ ਪਤੀ ਵਾਪਿਸ ਘਰ ਨਹੀਂ ਆਇਆ। ਅਸੀ ਮੇਰੇ ਪਤੀ ਦੀ ਭਾਲ ਕੀਤੀ। ਜਿਸ ਤੋਂ ਬਾਅਦ ਉਕਤ ਨੰਬਰਦਾਰ ਰਾਇ ਸਿੰਘ ਅਤੇ ਮੇਰੀ ਜੇਠਾਣੀ ਦੋਵੇਂ ਭੱਜ ਗਏ ਜਿਸਤੇ ਸਾਨੂੰ ਉਹਨਾਂ ਤੇ ਸ਼ੱਕ ਹੋਇਆ ਤਾਂ ਅਸੀਂ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ। ਜਿਸਤੇ ਪੁਲਿਸ ਨੇ ਕਾਰਵਾਈ ਕਰਦਿਆਂ ਰਾਇ ਸਿੰਘ ਅਤੇ ਮੇਰੀ ਜੇਠਾਣੀ ਨੂੰ ਕਾਬੂ ਕੀਤਾ ਅਤੇ ਪੁੱਛਗਿੱਛ ਦੋਰਾਨ ਉਨ੍ਹਾਂ ਦੱਸਿਆ ਕਿ ਅਸੀ ਬਲਕਾਰ ਸਿੰਘ ਨੂੰ ਭਾਖੜਾ ਨਹਿਰ ਵਿੱਚ ਨਸ਼ੇ ਦੀ ਹਾਲਤ ਵਿੱਚ ਧੱਕਾ ਦੇ ਦਿੱਤਾ ਹੈ। ਇਸ ਸੰਬਧੀ ਜਦੋਂ ਥਾਣਾ ਬਰੇਟਾ ਦੇ ਮੁਖੀ ਗੁਰਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲੇ ਦੀ ਕਾਰਵਾਈ ਕਰਕੇ ਦੋਸੀਆ ਖਿਲਾਫ ਧਾਰਾ 302, 364, 346, 120ਬੀ, 201 ਅਤੇ ਐਸ ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।