ਵਰਿੰਦਰ ਸਹਿਦੇਵ ਤੇ ਮਾਤਾ ਸੁਰਗਵਾਸ,ਕਈ ਸਖਸ਼ੀਅਤਾਂ ਨੇ ਕੀਤਾ ਦੁੱਖ ਸਾਂਝਾ

0
26

ਅੰਮ੍ਰਿਤਸਰ,22 ਜੂਨ (ਪਵਿੱਤਰ ਜੋਤ)- ਪ੍ਰਮੁਖ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਵਰਿੰਦਰ ਸਹਿਦੇਵ ਦੇ ਮਾਤਾ ਸੁਮਿਤਰਾ ਦੇਵੀ ਪਤਨੀ ਸਵਰਗਵਾਸੀ ਰਾਮ ਨਾਥ ਜੋ ਪਿਛਲੇ ਦਿਨੀਂ ਸਵਰਗ ਸਿਧਾਰ ਗਏ ਸਨ। ਉਹਨਾਂ ਦੀ ਰਸਮ ਕਿਰਿਆ ਪ੍ਰੋਗਰਾਮ ਦੇ ਦੋਰਾਂਨ ਕਈ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਵੱਲੋਂ ਪਰਿਵਾਰਿਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸ਼ਹੀਦ ਊਧਮ ਸਿੰਘ ਹਾਲ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਐਮ.ਐਲ.ਏ ਕੁੰਵਰ ਵਿਜੇ ਪ੍ਰਤਾਪ ਸਿੰਘ,ਐਮ. ਐਲ.ਏ ਇੰਦਰਬੀਰ ਸਿੰਘ ਨਿੱਜਰ ਵੱਲੋਂ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦੇ ਹੋਏ ਵਰਿੰਦਰ ਸਹਿਦੇਵ, ਸ਼ਾਮ ਸੁੰਦਰ ਸਹਿਦੇਵ,ਸੁਦੇਸ਼ ਸਹਿਦੇਵ ਸਮੇਤ ਸਮੂਹ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਭਾਜਪਾ ਆਗੂ ਹੀਰਾ ਲਾਲ,ਮਹਿਤਾ ਜੀ ਵੱਲੋਂ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਵੱਲੋਂ ਭੇਜਿਆ ਗਿਆ ਸੋਗ ਸੰਦੇਸ਼ ਪਰਿਵਾਰਿਕ ਮੈਂਬਰਾਂ ਤੱਕ ਪਹੁੰਚਾਇਆ ਗਿਆ। ਇਸ ਮੌਕੇ ਤੇ ਧਰਮਪਾਲ ਸ਼ਰਮਾ ਰਾਜ ਕੁਮਾਰ ਰਾਜ ਸਹਿਤ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਮੌਜੂਦ ਸਨ।

NO COMMENTS

LEAVE A REPLY