ਆਪਣੀਆ ਮੰਗਾਂ ਨੂੰ ਲੈ ਕੇ ਕਲ੍ਹ ਸਾਰੇ ਸਿਹਤ ਕਾਮੇ ਚੰਡੀਗੜ੍ਹ ਵੱਲ ਨੂੰ ਕਰਨਗੇ ਕੂਚ

    0
    14

    ਅੰਮ੍ਰਿਤਸਰ 28 ਦਸੰਬਰ (ਰਾਜਿੰਦਰ ਧਾਨਿਕ) : ਈ ਐਸ ਆਈ ਇੰਪਲਾਈਜ਼ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਈ ਐਸ ਆਈ ਹਸਪਤਾਲ ਵਿਖੇ ਸਮੂਹ ਸਿਹਤ ਮੁਲਾਜ਼ਮਾਂ ਅਤੇ ਡਾਕਟਰਾਂ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਿਸ਼ਾਂ ਵਿੱਚ ਸੋਧ ਨਾ ਕਰਨ ਅਤੇ ਮੁਲਾਜ਼ਮਾਂ ਨੂੰ ਨੋਟੀਫ਼ਾਈਡ ਕਰਕੇ ਦਿੱਤੇ ਗਏ ਪੇਂਡੂ ਭੱਤਾ, ਸਫਰੀ ਭੱਤਾ, ਵਰਦੀ ਭੱਤਾ, ਖੁਰਾਕ ਭੱਤਾ ਅਤੇ ਬਾਅਦ ਵਿਚ ਇਹ ਵਾਪਸ ਲੈਣ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੁ ਕਰ ਦਿਤੀ ਗਈ ਹੈ । ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਕਰੋਨਾ ਕਾਲ ਦੇ ਦੌਰਾਨ ਆਪਣੀ ਜਾਨ ਹਥੇਲੀ ਤੇ ਰੱਖ ਕੇ ਸੇਵਾ ਕਰਨ ਵਾਲੇ ਕਰੋਨਾ ਯੋਧਿਆ ਨੂੰ ਵਿਸ਼ੇਸ਼ ਭੱਤਾ ਦੇਣ ਦੀ ਬਜਾਏ ਉਹਨਾਂ ਦੇ ਪਹਿਲੇ ਮਿਲਦੇ ਭੱਤੇ ਵਿੱਚ ਵੀ ਕਟੌਤੀ ਕਰਕੇ ਸਿਹਤ ਮੁਲਾਜ਼ਮਾਂ ਨਾਲ ਇਕ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਕਲ੍ਹ ਸਮੂਹਿਕ ਛੁੱਟੀ ਲੈ ਕੇ ਸਾਰੇ ਸਿਹਤ ਕਾਮੇ ਚੰਡੀਗੜ੍ਹ ਵੱਲ ਨੂੰ ਕੂਚ ਕਰਨਗੇ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਦਫਤਰ ਵਿੱਚ ਰੋਸ ਮੁਜ਼ਾਹਰਾ ਕਰਨ ਉਪ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਹੀਰਾਂ ਘਤਣਗੇ। ਇਸ ਮੌਕੇ ਤੇ ਐਸ ਐਮ ਓ ਡਾਕਟਰ ਅਲੋਕ ਨਾਰਾਇਣ, ਐਸ ਐਮ ਓ ਡਾਕਟਰ ਰਾਜੇਸ਼ ਭਗਤ , ਡਾਕਟਰ ਰਵਿੰਦਰ ਕੁਮਾਰ, ਗੁਰਿੰਦਰ ਸਿੰਘ ਸੁਨੀਤਾ ਕੁਮਾਰੀ ਰਵਿੰਦਰ ਸ਼ਰਮਾ ਸੁਪਰਡੈਂਟ ਸਤਨਾਮ ਸਿੰਘ ਦੀਪਕ ਸਤਵੰਤ ਸਿੰਘ ਆਦਿ ਸ਼ਾਮਲ ਸਨ।

    NO COMMENTS

    LEAVE A REPLY