ਅੰਮ੍ਰਿਤਸਰ 20 ਜੂਨ (ਰਾਜਿੰਦਰ ਧਾਨਿਕ) : ਸਯੁੰਕਤ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਪਿੰਡ ਕੋਟ ਖਾਲਸਾ ਸਬ-ਅਰਬਨ ਵਿੱਚ ਪੈਂਦੇ 12 ਪਲਾਟ ਜਿਨ੍ਹਾ ਉੱਪਰ ਕਾਬਜਕਾਰਾ ਵੱਲੋਂ ਨੀਹਾਂ ਪੁੱਟ ਕਿ 3-3 ਫੁੱਟ ਦੀਵਾਰਾ ਅਤੇ ਇੱਕ ਪਲਾਟ ਵਾਲੇ ਨੇ 12 ਫੁੱਟ ਉੱਚੀ ਚਾਰ ਦੀਵਾਰੀ ਕੀਤੀ ਹੋਈ ਸੀ। ਜਦੋਂ ਇਸ ਸਬੰਧੀ ਜਦ ਭੂਮੀ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਮਾਨਯੋਗ ,ਸਯੁੰਕਤ ਕਮਿਸ਼ਨਰ ਦੀ ਪ੍ਰਵਾਨਗੀ ਲੈਣ ਉਪਰੰਤ ਇਨ੍ਹਾਂ ਨਜਾਇਜ਼ ਕਬਜਿਆਂ ਨੂੰ ਡਿੱਚ ਮਸ਼ੀਨ, ਨਗਰ ਨਿਗਮ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਮੌਕੇ ਤੋਂ ਹਟਾ ਦਿੱਤਾ ਗਿਆ ਅਤੇ ਕਬਜੇ ਵਿੱਚ ਲੈ ਕਿ ਨਗਰ ਨਿਗਮ ਦੀ ਮਾਲਕੀ ਸਬੰਧੀ ਬੋਰਡ ਲਗਾ ਦਿੱਤੇ ਗਏ ਹਨ ਅਤੇ ਇਸ ਜਗਾਂ ਤੇ ਚਾਰ ਦਿਵਾਰੀ/ਫੈਸਿੰਗ ਕਰਨ ਲਈ ਸਿਵਲ ਵਿਭਾਗ ਨੂੰ ਲਿੱਖ ਕੇ ਭੇਜ ਦਿੱਤਾ ਗਿਆ ਹੈ। ਇਸ ਏਰੀਏ ਵਿੱਚ ਕਈ ਲੋਕਾ ਵੱਲੋਂ ਪੱਕੀਆ ਉਸਾਰੀਆਂ ਕਰ ਲਈਆ ਗਈਆ ਹਨ ਇਨ੍ਹਾਂ ਉਸਾਰੀਆ ਸਬੰਧੀ ਸਰਵੇਅ ਕਰਨ ਉਪਰੰਤ ਐਮ.ਟੀ.ਪੀ ਵਿਭਾਗ ਨੂੰ ਜਾਣੂ ਕਰਵਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਮੌਕੇ ਤੇ ਕਾਰਵਾਈ ਦੋਰਾਨ ਕੁਝ ਲੋਕਾਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਕੀ ਇਹ ਜਗਾ ਉਹਨਾ ਦੀ ਹੈ, ਇਸ ਲਈ ਇਸ ਤੇ ਕੋਈ ਵੀ ਕਾਰਵਾਈ ਨਾਂ ਕੀਤੀ ਜਾਵੇ, ਪਰੰਤੂ ਮੋਕੇ ਤੇ ਮਾਲਕੀ ਸਬੰਧੀ ਉਹਨਾ ਕੋਂਲ ਕੋਈ ਵੀ ਦਸਤਾਵੇਜ ਨਹੀ ਦਿਖਾਏ ਗਏ।
ਇਸ ਤੋਂ ਇਲਾਵਾ ਲੋਹਗੜ੍ਹ ਗੇਟ ਤੋਂ ਕਿਲ੍ਹਾ ਲੋਹਗੜ੍ਹ ਗੁਰਦੁਆਰਾ ਨੂੰ ਜਾਂਦੀ ਸੜਕ ਉੱਪਰ ਕਿਸੇ ਵਿਅਕਤੀ ਵੱਲੋਂ ਲੋਹੇ ਦੀਆ ਟੀਨਾਂ ਦਾ ਖੋਖਾ ਬਣਾ ਕੇ ਸੜਕ ਤੇ ਇਨਕਰੌਚਮੈਂਟ ਕੀਤੀ ਹੋਈ ਸੀ, ਜਿਸਨੂੰ ਮੌਕੇ ਤੋਂ ਹਟਾ ਕਿ ਸੜਕ ਨੂੰ ਖਾਲੀ ਕਰਵਾਇਆ ਗਿਆ। ਇਸਦੇ ਨਾਲ ਹੀ ਮਾਨਯੋਗ ਸਯੁੰਕਤ ਕਮਿਸ਼ਨਰ ਜੀ ਵੱਲੋਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਸ਼੍ਰੀ ਰਾਜ ਕੁਮਾਰ ਇੰਸਪੈਕਟਰ , ਸ਼੍ਰੀ ਅਰੁਣ ਸਹਿਜਪਾਲ ਵਿਭਾਗੀ ਅਮਲਾ, ਸ਼੍ਰੀ ਤਜਿੰਦਰ ਸਿੰਘ ਪਟਵਾਰੀ ਅਤੇ ਪੁਲਿਸ ਫੋਰਸ ਸ਼ਾਮਿਲ ਸਨ।