ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਨਵੀਂ ਕਮੇਟੀ ਦੀ ਚੋਣ ਹੋਈ

0
30

ਅੰਮ੍ਰਿਤਸਰ 15 ਮਈ (ਰਾਜਿੰਦਰ ਧਾਨਿਕ) : ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਨਵੀਂ ਕਮੇਟੀ ਦੀ ਚੋਣ ਸੂਬਾ ਨਿਗਰਾਨ ਸ਼ਰਨਜੀਤ ਬਾਵਾ ਜਲੰਧਰ ਅਤੇ ਭੁਪਿੰਦਰ ਸਿੰਘ ਸੰਧੂ ਤਰਨ ਤਾਰਨ ਦੀ ਦੇਖ ਰੇਖ ਹੇਠ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਸੰਪੂਰਨ ਹੋਈ ਜਿਸ ਵਿੱਚ ਜ਼ਿਲ੍ਹਾ ਭਰ ਤੋਂ ਫਾਰਮੇਸੀ ਅਫਸਰਾਂ, ਸੀਨੀਅਰ ਫਾਰਮੇਸੀ ਅਫਸਰਾਂ,ਚੀਫ ਫਾਰਮੇਸੀ ਅਫਸਰਾਂ,ਰੂਰਲ ਫਾਰਮੇਸੀ ਅਫਸਰਾਂ ਅਤੇ ਐਨ ਐਚ ਐਮ ਅਧੀਨ ਕੰਮ ਕਰਦੇ ਫਾਰਮਾਸਿਸਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ, ਜਿੰਨਾਂ ਵਿੱਚ ਮਹਿਲਾ ਫਾਰਮੇਸੀ ਅਫ਼ਸਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹਾਜ਼ਰ ਮੈਂਬਰਾਂ ਨੇ ਸਰਬ ਸੰਮਤੀ ਨਾਲ ਅਸ਼ੋਕ ਸ਼ਰਮਾ ਨੂੰ ਪ੍ਰਧਾਨ, ਪਲਵਿੰਦਰ ਸਿੰਘ ਧੰਮੂ ਜਨਰਲ ਸਕੱਤਰ, ਜਸਮੇਲ ਸਿੰਘ ਵੱਲਾ ਵਿੱਤ ਸਕੱਤਰ, ਤਸਬੀਰ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ,ਕਰਨ ਸਿੰਘ ਲੋਪੋਕੇ ਮੀਤ ਪ੍ਰਧਾਨ, ਲਵਜੀਤ ਸਿੰਘ ਸਿੱਧੂ ਆਡੀਟਰ, ਗੁਰਸ਼ਰਨ ਸਿੰਘ ਬੱਬਰ ਮੁੱਖ ਸਲਾਹਕਾਰ, ਗੁਰਮੇਜ ਸਿੰਘ ਛੀਨਾ ਜਾਇੰਟ ਸਕੱਤਰ, ਰਸ਼ਪਾਲ ਸਿੰਘ ਕਾਹਲੋ ਜਥੇਬੰਦਕ ਸਕੱਤਰ, ਗੁਰਦਿਆਲ ਭਗਤ ਪ੍ਰੈਸ ਸਕੱਤਰ, ਗੁਰਮੇਲ ਸਿੰਘ ਮਾਨਾਂਵਾਲਾ ਪ੍ਰਾਪੇਗੰਡਾ ਸਕੱਤਰ ਚੁਣੇ ਗਏ।ਇਸ ਸਮੇਂ ਵਿਸ਼ੇਸ਼ ਤੌਰ ਤੇ ਕਿਸ਼ੋਰ ਸ਼ਰਮਾ, ਤਰਸੇਮ ਸ਼ਰਮਾ, ਸ਼ਮਸ਼ੇਰ ਸਿੰਘ ਕੋਹਰੀ, ਵਿਜੇ ਪੱਟੀ,ਆਰ ਕੇ ਦੇਵਗਨ, ਬਲਵਿੰਦਰ ਸਿੰਘ ਕੋਟਲਾ,ਰਾਜੀਵ ਸ਼ਰਮਾ,ਗੁਰਬਰਿੰਦਰ ਸਿੰਘ ਸ਼ਾਹ, ਨਿਰਮਲ ਸਿੰਘ ਮਜੀਠਾ, ਬਾਬਾ ਮਲਕੀਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਬਲਜੀਤ ਸਿੰਘ ਮਾਨਾਂਵਾਲਾ, ਬਾਬਾ ਸਤਨਾਮ ਸਿੰਘ, ਕੁਲਵਿੰਦਰ ਕੌਰ, ਸੁਖਜਿੰਦਰ ਕੌਰ, ਸਤਬੀਰ ਕੌਰ, ਪ੍ਰਕਾਸ਼ ਸਿੰਘ ਜਲੰਧਰ, ਹਰਮੀਤ ਸਿੰਘ ਤਰਸਿੱਕਾ, ਰਾਕੇਸ਼ ਕੁਮਾਰ, ਰਵਿੰਦਰ ਸ਼ਰਮਾ, ਜਗਤਾਰ ਸਿੰਘ ਰਾਜੀਆਂ, ਬਲਦੇਵ ਸਿੰਘ ਝੰਡੇਰ, ਗੁਰਪ੍ਰੀਤ ਸਿੰਘ ਸੰਧੂ,ਕਮਲਜੋਤੀ, ਮਨਜੀਤ ਸਿੰਘ ਬਾਬਾ ਬਕਾਲਾ, ਪਰਮਜੀਤ ਸਿੰਘ ਸਰਹਾਲੀ, ਸੁਖਪਾਲ ਸਿੰਘ ਚੀਮਾ ਮਨੋਜ ਮਦਾਨ, ਆਦਿ ਵੀ ਹਾਜਰ ਸਨ। ਨਵੇਂ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਸਾਰਿਆਂ ਨੇ ਅਹਿਦ ਕੀਤਾ ਕਿ ਉਹ ਸਾਰੇ ਹੀ ਤਨਦੇਹੀ ਨਾਲ ਜਥੇਬੰਦੀ ਦੀਆਂ ਸੇਵਾਵਾਂ ਨਿਭਾਉਣਗੇ।

NO COMMENTS

LEAVE A REPLY