ਨਰਸਿੰਹ ਭਗਵਾਨ ਜੀ ਦਾ ਅਵਤਾਰ ਦਿਵਸ ਮਨਾਇਆ ਗਿਆ

0
30

ਅੰਮ੍ਰਿਤਸਰ,15 ਮਈ (ਪਵਿੱਤਰ ਜੋਤ)-ਸ੍ਰੀ ਮੁਕਤੀ ਧਾਮ ਵੈਂਕਟੇਸ਼ ਮੰਦਿਰ ਤ੍ਰਿਪਤੀ ਬਾਲਾ ਜੀ ਮਾਤਾ ਪਦਮਾਵਤੀ ਮੰਦਿਰ ਮਜੀਠਾ ਰੋਡ ਵਿਖੇ ਭਗਵਾਨ ਨਰਸਿੰਹ ਜੀ ਦਾ ਅਵਤਾਰ ਦਿਵਸ ਮਨਾਇਆ ਗਿਆ। ਮਾਤਾ ਪਦਮਾਵਤੀ ਜੀ,ਤੁਲਸੀ ਮਾਤਾ ਜੀ ਦੀ ਪੂਜਾ ਅਰਚਨਾ ਕੀਤੀ ਗਈ। ਭਗਤਾਂ ਵੱਲੋਂ ਭਜਨ ਬੰਦਗੀ ਕਰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਲਈ ਕੀਤੀ ਗਈ। ਇਸ ਮੌਕੇ ਤੇ ਰਾਧਾ ਰਾਣੀ,ਵੀਨਾ ਸ਼ਰਮਾ, ਪੰਡਿਤ ਜੈਕਿਸ਼ਨ ਪੰਡਿਤ ਦਲਿਪ,ਚਰਨਜੀਤ ਭਾਸਕਰ, ਚਰਨਜੀਤ ਅਗਨੀਹੋਤਰੀ, ਧਰਮਪਾਲ ਪਰਾਸ਼ਰ,ਰਵੀ ਸ਼ਰਮਾ,ਜਤਿੰਦਰ ਸ਼ਰਮਾ,ਸੰਜੀਵ ਸ਼ਰਮਾ,ਸੁਦਰਸ਼ਨ ਮਨਸੋਤਰਾ, ਨੀਰਜ ਸ਼ਰਮਾ,ਪਵਨ,ਸੰਤੋਸ਼ ਮਲਸੋਤਰਾ,ਦੌਲਤ ਰਾਮ ਵੀ ਮੌਜੂਦ ਸਨ।

NO COMMENTS

LEAVE A REPLY