ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਕਬਜਾ ਨਾ ਕਰੇ : ਅਸਟੇਟ ਅਧਿਕਾਰੀ

0
19

 

ਅੰਮ੍ਰਿਤਸਰ 11 ਅਪ੍ਰੈਲ (ਰਾਜਿੰਦਰ ਧਾਨਿਕ) : ਮਾਣਯੋਗ ਕਮਿਸ਼ਨਰ ਜੀ ਦੇ ਹੁਕਮਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਦੁਪਿਹਰ 3.30 ਵਜੇ ਦੇ ਕਰੀਬ ਇੰਸਪੈਕਟਰ ਰਾਜ ਕੁਮਾਰ, ਨਗਰ ਨਿਗਮ ਪੁਲਿਸ ਅਤੇ ਹੋਰ ਸਟਾਫ ਨਾਲ ਇਸ ਜਗਾਂ ਦਾ ਮੌਕਾ-ਮੁਲਾਹਜਾ ਕੀਤਾ ਗਿਆ, ਮੌਕੇ ਉਪਰ 1) ਸੰਨੀ ਪੁੱਤਰ ਸ਼੍ਰੀ ਬਲਵਿੰਦਰ ਸਿੰਘ ਵਾਸੀ ਮਕਬੂਲਪੁਰਾ 2) ਸਾਹਿਬ ਪੁੱਤਰ ਸ਼੍ਰੀ ਦਲੀਪ ਕੁਮਾਰ ਵਾਸੀ ਫਰਨੀਚਰ ਮਾਰਕੀਟ ਵਾਲੀ ਗਲੀ, ਹਾਲ ਗੇਟ
3) ਸ਼ਿਵਾ ਪੁੱਤਰ ਸ਼੍ਰੀ ਰਾਜੂ, ਮਕਾਨ ਨੰ. 14, ਨਿਊ ਕਲੋਨੀ, ਰਾਮਤੀਰਥ ਰੋਡ 4) ਪ੍ਰਵੀਨ ਪੁੱਤਰ ਸ਼੍ਰੀ ਚਾਰੂ ਦਾਸ, ਵਾਸੀ ਮਕਾਨ ਨੰ. 1505/15, ਫਰਨੀਚਰ ਮਾਰਕੀਟ ਵਾਲੀ ਗਲੀ, ਹਾਲ ਗੇਟ ਵੱਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਕਿ ਇਸ ਜਗਾਂ ਦਾ ਠੇਕਾ ਉਹਨਾਂ ਕੋਲ ਹੈ, ਸਕੂਟਰ/ਮੋਟਰਸਾਈਕਲ/ਕਾਰਾਂ ਦੇ ਮੂੰਹੋ ਮੰਗੇ ਪੈਸੇ ਉਗਰਾਹ ਰਹੇ ਸਨ। ਜਦ ਇਹਨਾਂ ਵਿਅਕਤੀਆਂ ਨੂੰ ਇਸ ਨਜਾਇਜ ਪਾਰਕਿੰਗ ਦੀ ਉਗਰਾਹੀ ਬਾਰੇ ਦਸਤਾਵੇਜ ਦਿਖਾਉਣ ਲਈ ਕਿਹਾ ਗਿਆ ਤਾਂ ਇਹਨਾਂ ਵਿਅਕਤੀਆਂ ਵੱਲੋਂ ਮੌਕੇ ਤੇ ਕੋਈ ਵੀ ਦਸਤਾਵੇਜ ਪੇਸ਼ ਨਹੀਂ ਕੀਤੇ ਗਏ।
ਉਕਤ ਚਾਰੇ ਵਿਅਕਤੀਆਂ ਨੂੰ ਨਗਰ ਨਿਗਮ ਦੀ ਪੁਲਿਸ ਦੀ ਸਹਾਇਤਾ ਨਾਲ ਮੌਕੇ ਤੋਂ ਫੜ ਕੇ ਚੌਂਕੀ ਇੰਚਾਰਜ, ਜਿਲਾ ਕਚਹਿਰੀ, ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਚਾਰੇ ਵਿਅਕਤੀਆਂ ਦੇ ਵਿਰੁੱਧ ਬਣਦੀ ਕਾਨੂਨੀ ਕਾਰਵਾਈ ਕਰਨ ਲਈ ਅਸਟੇਟ ਵਿਭਾਗ ਵੱਲੋਂ ਪੱਤਰ ਨੰ. ਈਓ/41 ਮਿਤੀ 11-04-2022 ਰਾਹੀਂ ਮਾਨਯੋਗ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਨੂੰ ਪੱਤਰ ਰਾਹੀਂ ਬੇਨਤੀ ਕੀਤੀ ਗਈ ਹੈ।
ਇਸਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਵੱਲੋਂ ਹੈਰੀਟੇਜ ਸਟਰੀਟ, ਹਾਲ ਗੇਟ, ਚੌਂਕ ਫਰੀਦ, ਰਾਮਬਾਗ ਆਦਿ ਦੇ ਇਲਾਕਿਆਂ ਵਿੱਚ ਜਿੰਨਾਂ ਦੁਕਾਨਾਦਾਰਾਂ/ਵਿਅਕਤੀਆਂ ਵੱਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ/ਬਰਾਂਡਿਆਂ/ਫੁੱਟਪਾਥ/ਸੜਕ ਉਪਰ ਰੱਖ ਕੇ ਨਜਾਇਜ ਆਰਜੀ ਕਬਜੇ ਕੀਤੇ ਹੋਏ ਸਨ, ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਇਹਨਾਂ ਦਾ ਸਮਾਨ ਜਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗਾਂ ਤੇ ਸਮਾਨ ਰੱਖ ਕੇ ਨਜਾਇਜ ਆਰਜੀ ਕਬਜੇ ਨਾ ਕੀਤੇ ਜਾਣ।
ਇਸਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਿੱਚ ਸਰਕਾਰੀ ਜਮੀਨਾਂ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਸਰਕਾਰੀ ਜਮੀਨ/ਫੁੱਟਪਾਥਾਂ/ਦੁਕਾਨਾਂ ਦੇ ਬਾਹਰ/ਬਰਾਂਡਿਆਂ ਵਿੱਚ ਸਮਾਨ ਰੱਖ ਕੇ ਨਜਾਇਜ ਕਬਜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ, ਰਾਕੇਸ਼ ਦੇਵਗਨ, ਸੁਰਿੰਦਰ ਕੁਮਾਰ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

NO COMMENTS

LEAVE A REPLY