ਡਿਪਟੀ ਕਮਿਸ਼ਨਰ ਵੱਲੋਂ ਸਾਰੀਆਂ ਸੇਵਾ ਸਕੀਮਾਂ ਦੇ ਬਕਾਇਆ ਪਏ ਕੇਸਾਂ ਦਾ ਤੁਰੰਤ ਨਿਬੇੜਾ ਕਰਨ ਦੀਆਂ ਹਦਾਇਤਾਂ

0
30

-ਸਾਰੇ ਜਿਲ੍ਹਾ ਅਧਿਕਾਰੀ ਆਪਣੇ ਵਿਭਾਗਾਂ ਦੀਆਂ ਸ਼ਿਕਾਇਤਾਂ ਵੱਲ ਵੀ ਧਿਆਨ ਦੇਣ
ਅੰਮ੍ਰਿਤਸਰ, 31 ਮਾਰਚ (ਪਵਿੱਤਰ ਜੋਤ)-ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਹਦਾਇਤ ਕੀਤੀ ਕਿ ਹਰੇਕ ਵਿਭਾਗ ਆਪਣੇ ਅਧੀਨ ਚੱਲ ਰਹੀਆਂ ਸਕੀਮਾਂ ਲਏ ਆਏ ਕੇਸਾਂ ਦਾ ਤਰੁੰਤ ਨਿਬੇੜਾ ਕਰਨ, ਤਾਂ ਜੋ ਆਮ ਲੋਕਾਂ ਦੇ ਕੰਮ ਜੋ ਕਿ ਵੋਟਾਂ ਦੇ ਕੰਮ ਕਾਰਨ ਨਹੀਂ ਕੀਤੇ ਜਾ ਸਕੇ, ਨੂੰ ਰਾਹਤ ਦਿੱਤੀ ਜਾ ਸਕੇ। ਸ. ਖਹਿਰਾ ਨੇ ਕਿਹਾ ਕਿ ਹਰੇਕ ਦਫਤਰ ਵਿਚ ਆਮ ਲੋਕਾਂ ਦੇ ਵੱਖ-ਵੱਖ ਕੰਮ ਬਕਾਇਆ ਪਏ ਹਨ, ਜੋ ਕਿ ਵਿਭਾਗਾਂ ਦੇ ਆਨ-ਲਾਇਨ ਡੈਟੇ ਵਿਚ ਵੀ ਬੋਲ ਰਹੇ ਹਨ, ਸੋ ਪਹਿਲ ਦੇ ਅਧਾਰ ਉਤੇ ਇਹ ਕੇਸ ਹੱਲ ਕੀਤੇ ਜਾਣ। ਸ. ਖਹਿਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਕੋਲ ਆਨ ਲਾਇਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਵਿਖਾਈ ਦੇ ਰਹੀਆਂ ਹਨ, ਜੋ ਕਿ ਨਿੱਜੀ ਧਿਆਨ ਦੇ ਕੇ ਹੱਲ ਕੀਤੀਆਂ ਜਾਣ। ਸ. ਖਹਿਰਾ ਨੇ ਕਿਹਾ ਕਿ ਅੰਮਿ੍ਰ੍ਰਤਸਰ ਸ਼ਹਿਰ ਦੀ ਟਰੈਫਿਕ ਅਤੇ ਸਾਫ-ਸਫਾਈ ਵਿਚ ਸੁਧਾਰ ਦੀ ਵੱਡੀ ਲੋੜ ਹੈ, ਜਿਸ ਲਈ ਕਾਰਪੋਰਸ਼ਨ ਤੇ ਪੁਲਿਸ ਵਿਭਾਗ ਆਪਣੀ ਰਣਨੀਤੀ ਤਿਆਰ ਕਰੇ। ਉਨਾਂ ਕਿਹਾ ਕਿ ਡੀਪੂ ਹੋਲਡਰਾਂ ਵੱਲੋਂ ਲੋਕਾਂ ਨੂੰ ਦਿੱਤੀ ਜਾਂਦੀ ਕਣਕ ਤੇ ਹੋਰ ਸਮਗਰੀ ਵੀ ਉਸ ਪਰਿਵਾਰ ਨੂੰ ਪ੍ਰਵਾਨ ਕੀਤੀ ਮਿਕਦਾਰ ਅਨੁਸਾਰ ਮਿਲਣੀ ਯਕੀਨੀ ਬਣਾਈ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਡੀਪੂ ਹੋਲਡਰ ਜਾਂ ਹੋਰ ਕਰਮਚਾਰੀ ਇਸ ਦੀ ਕੁਆਲਟੀ ਨਾਲ ਖਿਲਵਾੜ ਨਾ ਕਰੇ। ਸ. ਖਹਿਰਾ ਨੇ ਰੋਜ਼ਗਾਰ ਉਤਪਤੀ ਬਿਊਰੋ ਦੇ ਅਧਿਕਾਰੀਆਂ ਨੂੰ ਜਿਲ੍ਹੇ ਵਿਚ ਰੋਜ਼ਗਾਰ ਦੇ ਮੌਕੇ ਤਲਾਸ਼ਣ ਤੇ ਉਸ ਅਨੁਸਾਰ ਨੌਜਵਾਨਾਂ ਨੂੰ ਸਿੱਖਿਅਤ ਕਰਨ ਤੇ ਰਾਹ-ਦਸੇਰਾ ਬਣਨ ਦੀ ਹਦਾਇਤ ਕੀਤੀ। ਸ. ਖਹਿਰਾ ਨੇ ਕਿਹਾ ਕਿ ਜੋ ਵਿਅਕਤੀ ਰੋਜ਼ਗਾਰ ਬਿਊਰੋ ਕੋਲ ਕੰਮ ਦੀ ਤਲਾਸ਼ ਵਿਚ ਆਇਆ ਹੈ, ਨੂੰ ਜ਼ਰੂਰੀ ਨਹੀਂ ਕਿ ਨੌਕਰੀ ਦੀ ਪੇਸ਼ਕਸ ਕੀਤੀ ਜਾਵੇ, ਬਲਕਿ ਉਸਦੀ ਸਮਰੱਥਾ ਤੇ ਸਿੱਖਿਆ ਦਾ ਮੁਲਾਂਕਣ ਕਰਕੇ ਉਸ ਨੂੰ ਉਦਮੀ ਬਣਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਇਸ ਲਈ ਉਸਨੂੰ ਬੈਂਕ ਤੋਂ ਕਰਜ਼ਾ ਅਤੇ ਹੋਰ ਜ਼ਰੂਰੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸ. ਖਹਿਰਾ ਨੇ ਸਾਰੇ ਜਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗ ਦੀ ਕਾਰਜਸ਼ੈਲੀ ਸੁਧਾਰਨ ਲਈ ਕੰਮ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਦਫਤਰ ਵਿਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

NO COMMENTS

LEAVE A REPLY