15 ਦੁਕਾਨਾਂ,2 ਸ਼ਰਾਬ ਦੇ ਠੇਕੇ,1 ਅਹਾਤਾ,ਸਵੀਮਿੰਗ ਪੂਲ ਕੀਤਾ ਸੀਲ
______
ਅੰਮ੍ਰਿਤਸਰ,31 ਮਾਰਚ (ਰਾਜਿੰਦਰ ਧਾਨਿਕ)- ਸਰਕਾਰੀ ਸਾਲ ਦੇ ਆਖ਼ਰੀ ਮਹੀਨੇ ਤੋਂ ਵੱਧ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਮੇਅਰ ਕਰਮਜੀਤ ਸਿੰਘ ਰਿੰਟੂ,ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਦੇਖ ਰੇਖ ਵਿੱਚ ਵਿਭਾਗ ਦੀਆਂ ਟੀਮਾਂ ਵੱਲੋਂ ਵਧ-ਚੜ੍ਹ ਕੇ ਕੰਮ ਕੀਤਾ ਜਾ ਰਿਹਾ ਹੈ। ਜਿਸ ਤੇ ਚੱਲਦਿਆਂ ਵਿਭਾਗ ਦੇ ਅਧਿਕਾਰੀ ਅਤੇ ਸੈਕਟਰੀ ਸੁਸ਼ਾਂਤ ਭਾਟੀਆ ਦੀ ਦੇਖ-ਰੇਖ ਵਿੱਚ ਲੱਖਾਂ ਰੁਪਏ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਅਤੇ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਗਿਆ। ਭਾਟੀਆ ਦੀ ਦੇਖ-ਰੇਖ ਵਿੱਚ ਲੋਹਾਰਕਾ ਰੋਡ,ਢੁਪਈ ਰੋਡ ਅਤੇ ਝਬਾਲ ਰੋਡ ਤੇ ਜਾ ਕੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਦਾ ਦੌਰਾ ਕੀਤਾ ਗਿਆ। ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ਦੀ ਸੂਰਤ ਵਿੱਚ ਦੋ ਸ਼ਰਾਬ ਦੇ ਠੇਕੇ,ਇੱਕ ਅਹਾਤਾ,15 ਵੱਖ ਵੱਖ ਦੁਕਾਨਾਂ ਅਤੇ ਇੱਕ ਸਵਿਮਿੰਗ ਪੂਲ ਨੂੰ ਸੀਲ ਕਰ ਦਿੱਤਾ ਗਿਆ। ਸੁਸ਼ਾਂਤ ਭਾਟੀਆ ਨੇ ਕਿਹਾ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਬਾਰ ਬਾਰ ਅਪੀਲਾਂ ਕੀਤੀਆਂ ਗਈਆਂ ਜਿਨ੍ਹਾਂ ਲੋਕਾਂ ਵੱਲੋਂ ਅਪੀਲਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਟੈਕਸ ਨਹੀਂ ਜਮਾ ਕਰਵਾਇਆ ਉਨ੍ਹਾਂ ਦੀਆਂ ਪ੍ਰਾਪਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਇੰਸਪੈਕਟਰ ਤਰਸੇਮ ਸਹੋਤਾ,ਦਵਿੰਦਰ, ਚਰਨਜੀਤ,ਮਹਾਵੀਰ,ਪਵਨ, ਕੁਮਾਰ,ਕੁਲਦੀਪ ਸਿੰਘ ਸਹਿਤ ਕਈ ਨਗਰ ਨਿਗਮ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸਨ।