5 ਆਈ.ਈ.ਸੀ ਵੈਨਾਂ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਸ਼ਹਿਰੀ ਅਤੇ ਪੇਡੂ ਖੇਤਾਰਾ ਲਈ ਰਵਾਨਾ ਕੀਤਾ : ਸਿਵਲ ਸਰਜਨ

0
38

ਅੰਮ੍ਰਿਤਸਰ 24 ਦਸੰਬਰ (ਅਰਵਿੰਦਰ ਵੜੈਚ) :  ਆਮ ਲੋਕਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਲਾਭ ਦਿਵਾਉਣ ਲਈ ਅੱਜ ਸਿਵਲ ਸਰਜਨ ਡਾ ਚਰਨਜੀਤ ਸਿੰਘ ਵਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਤੋਂ 5 ਆਈ.ਈ.ਸੀ ਵੈਨਾਂ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਸ਼ਹਿਰੀ ਅਤੇ ਪੇਡੂ ਖੇਤਾਰਾ ਲਈ ਰਵਾਨਾ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਵੈਨਾਂ ਰਾਹੀ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਰਾਹੀਂ ਆਮ ਲੋਕਾਂ ਨੂੰ ਸਰਬੱਤ ਸਿਹਤ ਬੀਮਾਂ ਯੋਜਨਾਂ ਪ੍ਰਤੀ  ਜਾਗਰੂਕ ਕੀਤਾ ਜਾਵੇਗਾ।ਸਰਬੱਤ ਸਿਹਤ ਬੀਮਾਂ ਯੋਜਨਾਂ ਤਹਿਤ ਆਮ ਲੋਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਤੱਕ ਦੇ ਇਲਾਜ ਦੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਹ ਸਕੀਮ ਤਹਿਤ ਬੀ.ਪੀ.ਐਲ. ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਗਰੀਬ ਕਿਸਾਨ,ਛੋਟੇ ਵਪਾਰੀ ਅਤੇ ਪੱਤਰਕਾਰਾਂ ਆਦਿ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।ਇਹ ਵੈਨਾਂ 10 ਦਿਨਾਂ ਤੱਕ ਜਿਲੇ੍ ਵਿਚ ਰਹਿਣਗੀਆਂ ਅਤੇ ਇਹਨਾਂ ਵੈਨਾਂ ਰਾਹੀ ਜਿਲੇ੍ ਭਰ ਦੇ ਸਾਰੇ ਦੂਰ ਦੁਰਾਡੇ ਦੇ ਕਸਬੇ ਅਤੇ ਪਿੰਡ ਕਵਰ ਕੀਤੇ ਜਾਣਗੇ। ।ਇਸ ਮੌਕੇ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਸਿਹਤ ਅਫਸਰ ਡਾ ਭਾਰਤੀ ਧਵਨ, ਡਾ ਵਿਨੋਦ ਕੰਡਲ , ਡਾ ਕਰਣ ਮਹਿਰਾ ,ਡਾ ਰਸ਼ਮੀ, ਡਾ ਮੀਨਾਕਸ਼ੀ , ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ , ਮਾਸ ਮੀਡੀਆ ਅਫਸਰ ਰਾਜ ਕੌਰ,ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਮੋਜੂਦ ਸੀ।

NO COMMENTS

LEAVE A REPLY