“ਈਟ ਰਾਈਟ ਸਮਾਰਟ ਸਿਟੀ” ਪ੍ਰਾਜੈਕਟ ਤਹਿਤ ਆਮ ਦੁਕਾਨਦਰਾਂ ਨੂੰ ਜਾਗਰੁਕ ਕੀਤਾ ਗਿਆ

0
17

ਅੰਮ੍ਰਿਤਸਰ 25 ਮਾਰਚ (ਪਵਿੱਤਰ ਜੋਤ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ, ਜਿਲਾ੍ਹ ਸਿਹਤ ਅਫਸਰ ਡਾ ਭਾਰਤੀ ਧਵਨ ਵਲੋਂ ਲੋਪੋਕੇ ਚੁਗਾਵਾ ਵਿਖੇ ਆਮ ਦੁਕਾਨਦਾਰਾਂ ਅਤੇ ਫੂਡ ਬਿਜਨਸ ਅਪ੍ਰੇਟਰਾਂ ਨੂੰ ਜਾਗਰੂਕ ਕੀਤਾ ਗਿਆ।  ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਜਿਲਾ੍ਹ ਸਿਹਤ ਅਫਸਰ ਡਾ ਭਾਰਤੀ ਧਵਨ ਨੇ ਕਿਹਾ ਕਿ ਸਿਹਤ ਵਿਭਾਗ ਪੂਰੇ ਜਿਲੇ ਭਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾਂ, ਖਾਦ -ਪਦਾਰਥ ,ਫਲ -ਸਬਜੀਆਂ ਦੁੱਧ ਅਤੇ ਦੁੱਧ ਦੇ ਪਦਾਰਥ ਆਦੀ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ।ਪਰ “ਈਟ ਰਾਈਟ ਸਮਾਰਟ ਸਿਟੀ” ਪ੍ਰਾਜੈਕਟ ਤਹਿਤ ਸਾਰੇ ਵਿਭਾਗਾਂ ਦੇ ਯੋਗਦਾਨ ਦੀ ਸਖਤ ਲੋੜ ਹੈ।ਕਿਉਕਿ ਆਮ ਲੋਕਾਂ ਨੂੰ ਜਾਗਰੂਕ ਕਰਨਾਂ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ ਅਤੇ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ।ਇਸ ਤੋਂ ਇਲਾਵਾ ਢੋੋਦ ਸ਼ੳਡੲਟੇ ਅਚਟ 2006 ਦੇ ਅਧੀਨ ਸਾਰੇ ਢੋੋਦ ਭੁਸਨਿੲਸਸ ੌਪੲਰੳਟੋਰਸ ਇਸ ਅਚਟ ਨੂੰ ਲਾਗੂ ਕਰਨ ਅਤੇ ਅਮਲ ਵਿਚ ਲਿਆਉਣ ਲਈ ਸਿਹਤ ਵਿਭਾਗ ਦੀ ਮਦਦ ਕਰਨ, ਕਿਉਕਿ ਕਰੋਨਾਂ ਮਹਾਂਮਾਰੀ ਵਿਚ ਇਸਦਾ ਮਹੱਤਵ ਹੋਰ ਵੀ ਵੱਧ ਹੋ ਜਾਂਦਾ ਹੈ।ਉਨਾਂ ਨੇ ਅਪੀਲ ਕੀਤੀ ਕਿ ਹੋਟਲਾ ਅਤੇ ਹੋਰ ਸਥਾਨਾਂ, ਜਿਥੇ ਖਾਣਾ ਬਣਾ ਕੇ ਸਰਵ ਕੀਤਾ ਜਾਦਾ ਹੈ ਜਾਂ ਪੈਕ ਕੀਤਾ ਜਾਂਦਾ ਹੈ, ਉਸ ਜਗਾ ਦੀ ਸਾਫ ਸਫਾਈ, ਖਾਣਾ ਬਣਾਉਣ ਵਾਲੇ ਦੀ ਫੲਰਸੋਨੳਲ ੍ਹੇਗੲਨਿੲ ਵੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀੇ ਪੀਣ ਵਾਲਾ ਅਤੇ ਵਰਤਣ ਵਾਲਾ ਪਾਣੀ ਸਾਫ ਸੁਥਰਾ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਾਰੇ ਕਰਮਚਾਰੀ ਜਿਨਾਂ ਨੇ ਖਾਣਾ ਬਣਾਉਣਾ ਜਾ ਸਰਵ ਕਰਨਾਂ ਹੈ ਦਾ ਪੂਰਾ ਚੈਕਅਪ ਹੋਣਾਂ ਚਾਹਿਦਾ ਹੈ।ਇਸ ਅਵਸਰ ਤੇ ਫੂਡ ਸੇਫਟੀ ਅਫਸਰ ਮੈਡਮ ਕਮਲਦੀਪ ਕੌਰ ਅਤੇ ਸਟਾਫ ਹਾਜਰ ਹੋਏ।

NO COMMENTS

LEAVE A REPLY