ਅੰਮ੍ਰਿਤਸਰ 25 ਮਾਰਚ (ਪਵਿੱਤਰ ਜੋਤ) : ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੀਆ ਹਿਦਾਇਤਾਂ ਅਨੂਸਾਰ, ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅੱਜ ਮਿਤੀ 25/03/2022 ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਐਚ.ਆਈ.ਵੀ./ਏਡਜ ਐਕਟ 2017 ਅਤੇ ਸਟੇਟ ਰੂਲ ਸੰਬਧੀ ਜਿਲਾ੍ਹ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਵੱਖ-ਵੱਖ 3 ਬੈਚਾਂ ਵਿਚ ਸ਼ਮੂਲੀਅਤ ਕੀਤੀ। ਇਸ ਟ੍ਰੇਨਿੰਗ ਵਿਚ ਪੰਜਾਬ ਸਟੇਟ ਲੀਗਲ ਸਰਵਿਿਸਸ ਅਥਾਰਿਟੀ ਦੇ ਰਿਸੋਰਸ ਪਰਸਨ ਐਡਵੋਕੇਟ ਕਿਰਪਾਲ ਕੌਰ, ਐਡਵੋਕੇਟ ਨਵਦੀਪ ਕੌਰ, ਐਡਵੋਕੇਟ ਪੂਨਮ ਕੁਮਾਰੀ ਵਲੋਂ ਐਚ.ਆਈ.ਵੀ./ਏਡਜ ਐਕਟ 2017 ਸੰਬਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਏਡਜ ਦੇ ਮਰੀਜਾਂ ਲਈ ਸਾਰੇ ਹੱਕ ਬਰਾਬਰ ਹਨ, ਜਿਵੇਂ ਕਿ ਬਰਾਬਰ ਦੀ ਪੜ੍ਹਾਈ/ਸਿਿਖਆ, ਬਰਾਬਰ ਦੀ ਸਮਪੱਤੀ, ਬਰਾਬਰ ਦੀਆਂ ਸਿਹਤ ਸਹੂਲਤਾਂ ਆਦਿ ਤੋਂ ਇਲਾਵਾ ਬਰਾਬਰੀ ਦੇ ਮੌਲਿਕ/ਸਮਾਜਿਕ ਅਧਿਕਾਰ ਵੀ ਦਿੱਤੇ ਗਏ ਹਨ। ਜੇਕਰ ਕੋਈ ਇਹਨਾਂ ਮਰੀਜਾਂ ਨਾਲ ਕੋਈ ਭੇਦ ਭਾਵ ਕਰਦਾ ਪਾਇਆ ਗਿਆ ਤਾ ਐਚ.ਆਈ.ਵੀ./ਏਡਜ ਐਕਟ 2017 ਅਧੀਨ ਪੰਜ ਹਜਾਰ ਰੁਪਏ ਤੋਂ ਲੈਕੇ ਇੱਕ ਲੱਖ ਰੁਪਏ ਤੱਕ ਜੁਰਮਾਨਾਂ ਜਾਂ ਸਜਾ ਦਾ ਵੀ ਉਪਬੰਧ ਕੀਤਾ ਗਿਆ ਹੈ। ਇਸ ਕੰਮ ਲਈ ਹਰੇਕ ਜੋਨਲ ਪੱਧਰ ਤੇ ਉਬੈਸਮੈਂਟ ਦਾ ਗਠਨ ਕੀਤਾ ਗਿਆ ਹੈ, ਜੋਕਿ ਸ਼ਿਕਾਇਤ ਪ੍ਰਪਤ ਹੋਣ ਦੇ 30 ਦਿਨਾਂ ਦੇ ਅੰਦਰ-ਅੰਦਰ ਉਸਦਾ ਨਿਪਟਾਰਾ ਕਰਨ ਦੇ ਪਾਬੰਦ ਹੋਣਗੇ। ਇਸ ਐਚ.ਆਈ.ਵੀ./ਏਡਜ ਐਕਟ 2017 ਸੰਬਧੀ ਇਕ ਹੈਲਪਲਾਈਨ ਟੋਲ ਫ੍ਰੀ ਨੰਬਰ 1968 ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਤੇ ਐਸ.ਐਮ.ੳ.ੁ ਡਾ ਚੰਦਰ ਮੋਹਨ,ਚੇਅਰਮੈਨ ਇੰਪਲਾਈਸ ਵੈਲਫੇਅਰ ਸ਼੍ਰੀ ਰਾਕੇਸ਼ ਸ਼ਰਮਾਂ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ,ਡੀ.ਪੀ.ਐਮ. ਮਨਪ੍ਰੀਤ ਕੌਰ, ਮੈਡਮ ਨੇਹਾ, ਮੈਡਮ ਸ਼ਿਖਾ, ਬਲਜੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।