ਗੁਰੂ ਨਾਨਕ ਦੇਵ ਹਸਪਤਾਲ ਦੀ ਬੇਸਮੈਂਟ ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

0
34

ਅੰਮ੍ਰਿਤਸਰ 2 ਮਾਰਚ (ਰਾਜਿੰਦਰ ਧਾਨਿਕ) :  ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੱਜ ਉਸ ਸਮੇਂ ਹੰਗਾਮੇ ਦਾ ਮਾਹੌਲ ਬਣ ਗਿਆ ਜਦੋਂ ਬੇਸਮੈਂਟ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਦਾ ਪਤਾ ਲੱਗਿਆ। ਐਮਰਜੈਂਸੀ ਦੀ ਬੇਸਮੈਂਟ ਜਿਥੇ ਪੁਰਾਣਾ ਮੈਡੀਕਲ ਸੁਪਰਡੈਂਟ ਦਫਤਰ ਹੁੰਦਾ ਸੀ ਵਿੱਚ ਅੱਜ ਇੱਕ ਵਿਅਕਤੀ ਦੀ ਲਾਸ਼ ਮਿਲੀ। ਅੱਜ ਜਦੋਂ ਕੁਝ ਮੁਲਾਜ਼ਮ ਦਫ਼ਤਰ ਵਿੱਚ ਪੁਰਾਣਾ ਰਿਕਾਰਡ ਲੈਣ ਲਈ ਬੇਸਮੈਂਟ ਵਿੱਚ ਗਏ ਤਾਂ ਉੱਥੇ ਇਕ ਵਿਅਕਤੀ ਦੀ ਲਾਸ਼ ਪਈ ਮਿਲੀ ਜਿਸ ਨੂੰ ਕੁੱਤੇ ਨੋਚ ਰਹੇ ਸਨ। ਦੇਖਣ ਵਿੱਚ ਲਾਸ਼ ਕਾਫ਼ੀ ਦਿਨਾਂ ਤੋਂ ਪਈ ਲਗਦੀ ਸੀ ਜਿਸਦੀ ਲੱਤ ਕੁੱਤਿਆਂ ਵੱਲੋਂ ਖਾਦੀ ਹੋਈ ਸੀ।  ਪਰ ਇਹ ਲਾਸ਼ ਪਿਛਲੇ ਕਿੰਨੇ ਦਿਨਾਂ ਤੋਂ ਇਥੇ ਪਾਈ ਹੈ ਉਸ ਬਾਰੇ ਹੁਣ ਤੱਕ ਪਤਾ ਨਹੀਂ ਲੱਗ ਸਕਿਆ।

NO COMMENTS

LEAVE A REPLY