ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਖ਼ੂਨਦਾਨੀਆਂ ਦੀ ਆਨਲਾਈਨ ਹੀ ਹੋਵੇਗੀ ਰਜਿਸਟ੍ਰੇਸ਼ਨ-ਸਿਵਲ ਸਰਜਨ

0
21

ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
_________
ਅੰਮ੍ਰਿਤਸਰ,15 ਜੂਨ (ਰਾਜਿੰਦਰ ਧਾਨਿਕ)- ਵਿਸ਼ਵ ਖੂਨਦਾਨ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਡਾ.ਚਰਨਜੀਤ ਸਿੰਘ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਹਸਪਤਾਲ ਦੇ ਸਟਾਫ਼ ਮੈਂਬਰਾਂ,ਕਾਲਿਜਾਂ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਖੂਨ ਦਾਨ ਕੀਤਾ ਗਿਆ।
ਸਿਵਲ ਸਰਜਨ ਡਾ.ਚਰਨਜੀਤ ਸਿੰਘ ਨੇ ਕੈਂਪ ਦਾ ਸ਼ੁੱਭ ਆਰੰਭ ਕਰਨ ਉਪਰੰਤ ਕਿਹਾ ਕਿ 14 ਜੂਨ ਨੂੰ ਪੂਰੀ ਦੁਨੀਆਂ ਵਿੱਚ ਖ਼ੂਨਦਾਨ ਦਿਵਸ ਮਨਾਇਆ ਜਾਂਦਾ ਹੈ। ਤਾਂ ਕਿ ਖੂਨਦਾਨ ਲਈ ਜਰੂਰਤਮੰਦ ਮਰੀਜਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਸਿਵਲ ਹਸਪਤਾਲ ਅੰਮ੍ਰਿਤਸਰ ਦੇ ਬਲੱਡ ਬੈਂਕ ਵੱਲੋਂ ਖੂਨ ਦਾਨ ਇਕੱਠਾ ਕਰਨ ਅਤੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ 56 ਤੋਂ ਵੱਧ ਖ਼ੂਨਦਾਨ ਕੈਂਪ ਲਗਾ ਕੇ 4 ਹਜ਼ਾਰ ਤੋਂ ਵੱਧ ਖ਼ੂਨ ਬੈਗ ਇਕੱਠੇ ਕੀਤੇ ਗਏ। ਜਿਸ ਸਦਕਾ ਪੰਜਾਬ ਦੇ ਵਿੱਚ ਸਿਵਲ ਹਸਪਤਾਲ ਦਾ ਹਮੇਸ਼ਾ ਦਾ ਨਾਮ ਵੀ ਰੌਸ਼ਨ ਹੋਇਆ ਹੈ। ਸਿਵਲ ਸਰਜਨ ਦਫਤਰ ਅੰਮ੍ਰਿਤਸਰ ਵੱਲੋਂ ਮਾਸਿਕ ਪ੍ਰੋਗਰਾਮ ਦੇ ਤਹਿਤ ਚਾਰ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਖ਼ੂਨਦਾਨ ਕੈਂਪ ਲਗਾਉਣ ਦੇ ਨਾਲ ਨਾਲ ਫਰੀ ਬਲੱਡ ਗਰੁੱਪਿੰਗ ਸਮੇਤ ਦਫ਼ਤਰ ਦੇ ਪੋਰਟਲ ਤੇ ਆਨਲਾਇਨ ਖੂਨਦਾਨ ਕਰਨ ਵਾਲਿਆਂ ਦੀ ਸੂਚੀ ਸਬੰਧੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਸਿਵਲ ਸਰਜਨ ਵੱਲੋਂ ਖੂਨ ਦਾਨ ਦਿਵਸ ਤੇ ਕੇਕ ਵੀ ਕੱਟਿਆ ਗਿਆ। ਉਹਨਾਂ ਵੱਲੋਂ ਸਮੂਹ ਸਟਾਫ਼ ਮੈਂਬਰਾਨ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਖੁਦ ਖੂਨਦਾਨ ਕਰਨ ਅਤੇ ਦੂਸਰਿਆਂ ਨੂੰ ਖੂਨ ਦਾਨ ਕਰਨ ਸਬੰਧੀ ਪ੍ਰੇਰਿਤ ਕਰਨ ਦੇ ਉਦੇਸ਼ ਸਬੰਧੀ ਪ੍ਰਣ ਵੀ ਲਿਆ ਗਿਆ। ਇਸ ਮੌਕੇ ਤੇ ਐਸ.ਐਮ.ਓ ਡਾ.ਰਾਜ ਚੌਹਾਨ,ਡਾ.ਚੰਦਰ ਮੋਹਨ.ਪੰਡਿਤ ਰਕੇਸ਼ ਸ਼ਰਮਾਂ, ਡੀ.ਐਮ.ਸੀ ਡਾ.ਗੁਰਮੀਤ,ਜਸਬੀਰ ਕੌਰ, ਕਮਲਜੀਤ ਕੌਰ,ਬਲਜਿੰਦਰ ਕੌਰ,ਮੀਨਾ,ਨੀਨਾ,ਇੰਦਰਜੀਤ ਕੌਰ,ਹਰੀਸ਼,ਸਮੀਰ,ਕੋਮਲ ਸਮੇਤ ਕਈ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਖੂਨ ਦਾਨ ਮਹਾਂਦਾਨ-ਡਾ.ਚੋਹਾਨ, ਡਾ.ਚੰਦਰ ਮੋਹਨ,ਡਾ.ਸਰਮਾ
___________
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ.ਰਾਜੂ ਚੌਹਾਨ, ਡਾ.ਚੰਦਰ ਮੋਹਨ, ਇੰਪਲਾਈਜ਼ ਫੈਡਰੇਸ਼ਨ ਸਿਹਤ ਵਿਭਾਗ ਦੇ ਚੇਅਰਮੈਨ ਰਕੇਸ਼ ਸ਼ਰਮਾਂ ਨੇ ਕਿਹਾ ਕਿ ਖੂਨਦਾਨ ਮਹਾਨ ਕੰਮ ਹੈ। ਜਿਸ ਦੇ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਨੌਜਵਾਨਾਂ ਅਤੇ ਔਰਤਾਂ ਵਿਚ ਖੂਨ ਪ੍ਰਤੀ ਵੱਧਦਾ ਉਤਸ਼ਾਹ ਖੁਸ਼ੀ ਵਾਲੀ ਗੱਲ ਹੈ। ਉਨ੍ਹਾਂ ਨੇ ਹਸਪਤਾਲ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਹਰਕੀਰਤ ਕੌਰ ਸਮੇਤ ਸਮੂਹ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਯੋਗਦਾਨ ਦੀ ਸਰਾਹਨਾ ਕੀਤੀ। ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਦੇ ਨਾਲ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਹੈ ਤੇ ਇਨਸਾਨ ਜ਼ਰੂਰਤ ਮੁਤਾਬਿਕ ਤਿੰਨ ਮਹੀਨੇ ਬਾਅਦ ਵੀ ਖੂਨ ਦਾਨ ਕਰ ਸਕਦਾ ਹੈ। ਉਨ੍ਹਾਂ ਵੱਲੋਂ ਖੂਨਦਾਨ ਕਰਨ ਆਏ ਖੂਨਦਾਨੀਆਂ ਨੂੰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

NO COMMENTS

LEAVE A REPLY