23 ਜੂਨ ਤੋਂ 6 ਜੁਲਾਈ ਤੱਕ ਹੋਣ ਵਾਲੇ ਪ੍ਰੋਗਰਾਮਾਂ ਦੇ ਸੂਬਾ ਕਨਵੀਨਰ ਬਣੇ ਰਾਜੇਸ਼ ਹਨੀ
ਅੰਮ੍ਰਿਤਸਰ 15 ਜੂਨ (ਪਵਿੱਤਰ ਜੋਤ ) : ਵਿਸ਼ਵ ਨੇਤਾ ਅਤੇ ਸਫਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਚੱਲ ਰਹੀ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਰਾਸ਼ਟਰੀ ਪੱਧਰ ‘ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਵਾਂਝੇ, ਦਲਿਤ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਹਾਇਤਾ ਉਪਲੱਭਧ ਕਰਵਾਉਂਦੀ ਆ ਰਹੀ ਹੈ। ਸੂਬਾ ਲੀਡਰਸ਼ਿਪ ਨੇ 23 ਜੂਨ ਤੋਂ 6 ਜੁਲਾਈ ਤੱਕ ਮਨਾਏ ਜਾਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਭਾਜਪਾ ਪ੍ਰਦੇਸ਼ ਸਚਿਵ ਐਡਵੋਕੇਟ ਰਾਜੇਸ਼ ਹਨੀ ਨੂੰ ਇਹਨਾਂ ਪ੍ਰੋਗਰਾਮਾਂ ਲਈ ਸੂਬਾ ਕਨਵੀਨਰ ਨਿਯੁਕਤ ਕੀਤਾ ਹੈ। 23 ਜੂਨ ਨੂੰ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲਿਦਾਨ ਦਿਵਸ ਅਤੇ 6 ਜੁਲਾਈ ਨੂੰ ਜਨਮਦਿਨ ਮਨਾਇਆ ਜਾਵੇਗਾ। ਸੂਬੇ ਭਰ ਵਿੱਚ ਉਨ੍ਹਾਂ ਦੀਆਂ ਤਸਵੀਰਾਂ ‘ਤੇ ਫੁੱਲਾਂ ਦੇ ਹਾਰ ਪਾਏ ਜਾਣਗੇ ਅਤੇ ਉਨ੍ਹਾਂ ਦੀਆਂ ਮੂਰਤੀਆਂ ‘ਤੇ ਹਾਰ ਪਾਏ ਜਾਣਗੇ। ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਉਨ੍ਹਾਂ ਦੇ ਯੋਗਦਾਨ ਅਤੇ ਵਿਚਾਰਾਂ ‘ਤੇ ਭਾਸ਼ਣ ਦੇਣਗੇ। 25 ਜੂਨ ਦੀ ਉਹ ਕਾਲੀ ਰਾਤ ਜਦੋਂ ਤਤਕਾਲੀਨ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੇ ਲੋਕਤੰਤਰ ਦੀ ਹਤਿਆ, ਆਮ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਕੇ ਐਮਰਜੈਂਸੀ ਦਾ ਐਲਾਨ ਕੀਤਾ। ਇਸ ਸੰਬੰਧ ਵਿਚ ਮੰਡਲ ਅਤੇ ਜਿਲਾ ਪੱਧਰ ਤੇ ਪਤਰਕਾਰ ਵਾਰਤਾ ਆਯੋਜਿਤ ਕੀਤੀਆਂ ਜਾਣਗੀਆਂ। ਸੋਸ਼ਲ ਮੀਡੀਆ ’ਤੇ ਕਾਂਗਰਸ ਸਰਕਾਰ ਦੇ ਲੋਕਤੰਤਰ ਤੇ ਹਮਲੇ ਸੰਬੰਧੀ ਪ੍ਰਚਾਰ ਕੀਤਾ ਜਾਏਗਾ।
ਪ੍ਰਧਾਨਮੰਤਰੀ ਨਰੇਂਦਰ ਮੋਦੀ ਵੱਲੋਂ ਉਹ ਵੱਖ-ਵੱਖ ਵਿਸ਼ਿਆਂ ਤੇ ਮਨ ਕੀ ਬਾਤ ਪ੍ਰੋਗਰਾਮ ਦੇਸ਼ ਭਰ ਵਿਚ ਪ੍ਰਸਿੱਧ ਹੈ ਇਸ ਕਾਰਨ ਸਮਾਜ ਨੂੰ ਉਤਸ਼ਾਹ ਅਤੇ ਨਵਾਂ ਜੋਸ਼ ਮਿਲਦਾ ਹੈ। 26 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਮਨ ਕੀ ਬਾਤ ਪ੍ਰੋਗਰਾਮ ਅਤੇ 23 ਜੂਨ ਤੋਂ 6 ਜੁਲਾਈ ਤੱਕ ਰੁੱਖ ਲਗਾਉਣ ਦਾ ਪ੍ਰੋਗਰਾਮ ਵੀ ਮਨਾਇਆ ਜਾਏਗਾ।