ਸਮਰ ਕੈਂਪ ਵਿੱਚ ਬੱਚਿਆਂ ਨੂੰ ਗੁਰੂ ਵਾਲੇ ਬਣਨ ਦਾ ਪੜ੍ਹਾਇਆ ਪਾਠ

0
27

 

ਅੰਮ੍ਰਿਤਸਰ 16 ਜੂਨ (ਰਾਜਿੰਦਰ ਧਾਨਿਕ) : ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖਦਿਆਂ ‘ਲੰਗਰੁ ਚੱਲੇ ਗੁਰੂ ਸ਼ਬਦ , ਸੰਸਥਾ ਨੇ ਗਰਮੀ ਦੀਆਂ ਛੁੱਟੀਆਂ ਵਿੱਚ ਸਰਹੱਦੀ ਖੇਤਰ ਵਿੱਚ ਬੱਚਿਆਂ ਲਈ ਸਮਰ ਕੈਂਪ ਆਯੋਜਿਤ ਕਰ ਕੇ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰੂ ਇਤਿਹਾਸ ਸਮਾਜਿਕ ਕੁਰੀਤੀਆਂ ਤੋਂ ਜਾਣੂ ਕਰਵਾਇਆ ਗਿਆ ਇਹ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਪ੍ਰਧਾਨ ਡਾ ਸਰਬਜੀਤ ਸਿੰਘ ਹੁਸ਼ਿਆਰਨਗਰ ਨੇ ਕਹੇ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਸੱਤ ਅੱਠ ਦਿਨ ਦਾ ਸਮਰ ਕੈਂਪ ਦੌਰਾਨ ਪਿੰਡ ਲਹੀਆਂ ਵਿਚ ਗੁਰਮਤਿ ਕਲਾਸਾਂ ਦੋਰਾਨ ਬੱਚਿਆਂ ਨੂੰ ਜਾਣਕਾਰੀ ਦੇ ਕੇ ਪੇਪਰ ਲਏ ਗਏ ਪਹਿਲੇ ਦੂਜੇ ਤੀਜੇ ਸਥਾਨ ਤੇ ਬੱਚਿਆਂ ਨੂੰ ਸ਼ੀਲਡਾਂ ਮੈਡਲ ਤੇ ਨਕਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਭਾਵੇਂ ਉਹ ਜ਼ਿਆਦਾ ਗਰਮੀ ਪੈ ਰਹੀ ਸੀ ਪਰ ਫੇਰ ਵੀ ਨਿੱਕੇ ਨਿੱਕੇ ਬੱਚੇ ਕਾਫੀ ਉਤਸਾਹ ਨਾਲ ਗੁਰਦੁਆਰਾ ਸਾਹਿਬ ਆ ਕੇ ਜਾਣਕਾਰੀ ਪ੍ਰਾਪਤ ਕਰਦੇ ਰਹੇ ਬੱਚਿਆਂ ਵਿੱਚ ਕਾਫ਼ੀ ਉਤਸ਼ਾਹ ਸੀ ਉਨ੍ਹਾਂ ਕਿਹਾ ਕਿ ਬੱਚਿਆਂ ਵੱਲੋਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਕੁਝ ਬੱਚਿਆਂ ਵੱਲੋਂ ਕੇਸ ਰੱਖਣ ਦਾ ਪ੍ਰਣ ਕੀਤਾ ਗਿਆ ਤੇ ਖੰਡੇ ਬਾਟੇ ਦੀ ਪਾਹੁਲ ਛਕ ਦਾ ਪ੍ਰਣ ਕੀਤਾ ਗਿਆ ਇਨ੍ਹਾਂ ਕੈਂਪਾਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਤੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਗਿਆ ।ਇਸ ਮੌਕੇ ਸੰਸਥਾ ਦੇ ਮੈਂਬਰ ਜਸਮਿੰਦਰਜੀਤ ਸਿੰਘ ਹੁਸ਼ਿਆਰਨਗਰ , ਭਾਈ ਸੁਖਦੀਪ ਸਿੰਘ ਜੀ ਚੀਚਾ ,ਪ੍ਰਚਾਰਕ ਸਿੰਘ ਭਾਈ ਹਰਪ੍ਰੀਤ ਸਿੰਘ ,ਭਾਈ ਸਤਨਾਮ ਸਿੰਘ ,ਭਾਈ ਲਵਪ੍ਰੀਤ ਸਿੰਘ ,ਭਾਈ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ ।

NO COMMENTS

LEAVE A REPLY