ਆਪਣੇ ਹਲਕੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਪੁੱਜੇ ਨਵਜੋਤ ਸਿੰਘ ਸਿੱਧੂ

0
33

ਅੰਮ੍ਰਿਤਸਰ 11 ਮਾਰਚ (ਰਾਜਿੰਦਰ ਧਾਨਿਕ) : ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਚੋਣਾਂ ਉਪਰੰਤ ਪਹਿਲੇ ਹੀ ਦਿਨ ਹਲਕਾ ਪੂਰਬੀ ਦੇ ਇਤਿਹਾਸਕ ਨਗਰ ਵਿਰਕਾਂ ਦੀ ਵਾਰਡ ਨੰਬਰ 20 ਵਿਚ ਤੂਫ਼ਾਨੀ ਦੌਰਾ ਕੀਤਾ। ਲੋਕਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਬੂਥਾਂ ਦੇ ਇੰਚਾਰਜਾਂ ਦੇ ਘਰਾਂ ਵਿੱਚ ਗਏ। ਸੰਤ ਨਗਰ ਵਾਰਡ ਪ੍ਰਧਾਨ ਸਵਿੰਦਰ ਸਿੰਘ ਦੇ ਨਿਵਾਸ ਪੁੱਜਣ ਤੇ ਉਨ੍ਹਾਂ ਉਥੇ ਹਾਜ਼ਰ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਨਵੀਂ ਬਣੀ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਲੋਕ ਫਤਵੇ ਨੂੰ ਖ਼ੁਸ਼ੀ-ਖ਼ੁਸ਼ੀ ਆਪਣੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਨਵਦੀਪ ਸਿੰਘ ਹੁੰਦਲ, ਰੀਟਾਇਰਡ ਅਧਿਆਪਕ ਕਸ਼ਮੀਰ ਸਿੰਘ ਬਲਵਿੰਦਰ ਸ਼ਰਮਾ ਅਮਰੀਕ ਸਿੰਘ ਬੀਬੀ ਨਿੰਦਰ ਕੌਰ ਮਨਿੰਦਰ ਕੌਰ ਬਲਵਿੰਦਰ ਕੁਮਾਰ ਗੁਰਮੀਤ ਸਿੰਘ ਪ੍ਰੇਮ ਸਿੰਘ ਬੂਟਾ ਸਿੰਘ ਰੇਸ਼ਮ ਸਿੰਘ ਸੁਖ ਵੇਰਕਾ, ਵਿੱਕੀ ਸ਼ਰਮਾ ਸੋਨੂੰ ਵਿਰਕ ਆਦਿ ਹਾਜ਼ਰ ਸਨ। ਨਵਜੋਤ ਸਿੰਘ ਸਿੱਧੂ ਯਾਦਵਿੰਦਰ ਸਿੰਘ ਗੁਰੂ ਨਗਰ ਅਤੇ ਯੂਥ ਆਗੂ ਕਮਲਦੀਪ ਸਿੰਘ ਦੇ ਘਰਾਂ ਵਿੱਚ ਵੀ ਗਏ

NO COMMENTS

LEAVE A REPLY