ਅੰਮ੍ਰਿਤਸਰ 8 ਅਪ੍ਰੈਲ (ਪਵਿੱਤਰ ਜੋਤ) : ਉੱਘੇ ਮੁਲਾਜ਼ਮ ਆਗੂ ਅਤੇ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਪਿਛਲੇ ਸਮੇਂ ਵਿੱਚ ਕੋਈ ਸੇਵਾ ਮੁਕਤੀ ਤੋਂ ਬਾਅਦ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ ਜਿੰਨਾ ਵਿੱਚ ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ, ਮਲਟੀਪਰਪਜ ਹੈਲਥ ਸੁਪਰਵਾਈਜਰ ਯੂਨੀਅਨ, ਹੈਲਥ ਵਰਕਰ ਯੂਨੀਅਨ,ਏ ਐਨ ਐਮ ਐਲ ਐਚ ਵੀ ਯੂਨੀਅਨ, ਮੈਡੀਕਲ ਲਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ,ਸਟਾਫ ਨਰਸਿਜ ਯੂਨੀਅਨ ਆਦਿ ਸ਼ਾਮਿਲ ਸਨ ਨੇ ਮਿਲ ਇੱਕ ਸਨਮਾਨ ਸਮਾਰੋਹ ਗੋਲਡਨ ਵਿਯੂ ਰਿਜੋਰਟ ਵਿੱਚ ਕਰਵਾਇਆ ਜਿਸ ਵਿਚ ਡਾਕਟਰ ਇੰਦਰਬੀਰ ਸਿੰਘ ਨਿੱਝਰ ਐਮ ਐਲ ਏ ਹਲਕਾ ਦੱਖਣੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਸਮਾਰੋਹ ਦੀ ਪ੍ਰਧਾਨਗੀ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਚਰਨਜੀਤ ਸਿੰਘ ਨੇ ਕੀਤੀ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਡਾਕਟਰ ਹਰਮੋਹਿੰਦਰ ਸਿੰਘ ਨਾਗਪਾਲ, ਰਘਬੀਰ ਸਿੰਘ ਰਾਜਾ ਸਾਂਸੀ, ਸੁਖਦੇਵ ਸਿੰਘ ਭੂਰਾ ਕੋਹਨਾ, ਡਾਕਟਰ ਨਰਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਹਰਭਜਨ ਸਿੰਘ ਮਨਾਵਾਂ, ਮਨਜੀਤ ਸਿੰਘ ਭੋਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਗੁੱਜਰਪੁਰਾ, ਰਵਿੰਦਰ ਪਾਲ ਸਿੰਘ ਭੁੱਲਰ,, ਬਲਦੇਵ ਸਿੰਘ ਹੇਰ, ਨਿਰਮਲ ਸਿੰਘ ਮਜੀਠਾ, ਗੁਰਦੇਵ ਸਿੰਘ ਢਿੱਲੋਂ, ਤੇਜਿੰਦਰ ਸਿੰਘ ਮੈਡੀਕਲ ਕਾਲਜ, ਅਰਵਿੰਦਰ ਸਿੰਘ ਮਜੀਠੀਆ, ਹਰਜਿੰਦਰ ਸਿੰਘ ਪੰਨੂ, ਗੁਰਪ੍ਰੀਤ ਸਿੰਘ ਰਿਆੜ, ਲਖਵਿੰਦਰ ਸਿੰਘ ਸੰਗੋਆਣਾ, ਸਤਨਾਮ ਸਿੰਘ ਕੰਗ, ਬਲਦੇਵ ਸਿੰਘ ਝੰਡੇਰ, ਮੁਕੇਸ਼ ਦੀਨਾਨਗਰ,ਸਰਬਰਿੰਦਰ ਸਿੰਘ ਚਾਹਲ, ਸੁਖਮਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ ਵਿਰਦੀ, ਪਰਮਿੰਦਰ ਸਿੰਘ ਹੁਸ਼ਿਆਰਪੁਰ,ਜੱਗਸੇਰ ਸਿੰਘ ਮੋਗਾ, ਰਾਜੇਸ਼ ਕਾਲੀਆ, ਹੁਕਮ ਚੰਦ ਥਰੇਜਾ, ਸ਼ਰਨਜੀਤ ਬਾਵਾ, ਦਰਸ਼ਨ ਸਿੰਘ ਲੁਧਿਆਣਾ, ਗੁਰਪ੍ਰੀਤ ਸਿੰਘ ਸੰਧੂ, ਸ਼ੁੱਭ ਕੁਮਾਰ ਕਪੂਰਥਲਾ, ਗੁਰਦੇਵ ਸਿੰਘ ਬੱਲ, ਜਗੀਰ ਕੌਰ, ਤ੍ਰਿਪਤਾ ਸ਼ਰਮਾ, ਜਸਵਿੰਦਰ ਕੌਰ, ਜਸਬੀਰ ਕੌਰ, ਰਣਜੀਤ ਸਿੰਘ ਰਾਣਾ, ਕਸ਼ਮੀਰ ਸਿੰਘ ਕੰਗ,ਹਰਪਾਲ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜਿੰਦਰ ਸਿੰਘ ਮਰਹਾਣਾ, ਵਿਜੇ ਪੱਟੀ, ਭੁਪਿੰਦਰ ਸਿੰਘ ਸੰਧੂ, ਨਵਕਿਰਨ ਸਿੰਘ ਸੰਧੂ, ਨਿਰਵੈਰ ਸਿੰਘ ਸੰਧੂ, ਰਾਕੇਸ਼ ਵਿਲੀਅਮ ਸੂਬਾ ਪ੍ਰਧਾਨ,ਆਰ ਕੇ ਦੇਵਗਨ, ਨਿਰਮਲ ਸਿੰਘ ਮਜੀਠਾ,ਆਰ ਕੇ ਦੇਵਗਨ, ਰਵਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ, ਸਟੇਜ ਦਾ ਸੰਚਾਲਨ ਬਾਬਾ ਮਲਕੀਤ ਸਿੰਘ ਭੱਟੀ ਅਤੇ ਅਸ਼ੋਕ ਸ਼ਰਮਾ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਅਨੰਦਪੁਰੀ ਜੀ ਨੇ ਸਿਰੋਪਾਓ ਦੇ ਕੇ ਬਾਬਾ ਕੋਹਰੀ ਨੂੰ ਸਨਮਾਨਿਤ ਕੀਤਾ ਤੇ ਦਰਬਾਰ ਸਾਹਿਬ ਵੱਲੋਂ ਅਸ਼ੀਰਵਾਦ ਦਿੱਤਾ।ਵੱਖ ਵੱਖ ਜਥੇਬੰਦੀਆਂ ਨੇ ਸਨਮਾਨ ਚਿੰਨ੍ਹ ਦੇ ਕੇ ਕੇ ਸ਼ਮਸ਼ੇਰ ਸਿੰਘ ਕੋਹਰੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਕਟਰ ਜਸਵਿੰਦਰ ਕੌਰ, ਜਸਮੇਲ ਸਿੰਘ ਵੱਲਾ, ਹਰਮੀਤ ਸਿੰਘ, ਲਵਜੀਤ ਸਿੰਘ ਸਿੱਧੂ, ਬਲਜੀਤ ਸਿੰਘ ਮਾਨਾਂਵਾਲਾ, ਅਮਨਪਾਲ ਸਿੰਘ, ਹਰਵਿੰਦਰ ਸਿੰਘ ਬੱਲ, ਸੁਖਦੇਵ ਸਿੰਘ ਭੁੱਲਰ, ਹਰਕਮਲ ਸਿੰਘ ਸੈਣੀ,ਆਦਿ ਵੀ ਮੌਜੂਦ ਸਨ।