ਫਰੀਡਮ ਫਾਈਟਰ ਪ੍ਰੀਵਾਰਾਂ ਨਾਲ ਡਿਪਟੀ ਕਮਿਸ਼ਨਰ ਦੀ ਹੋਈ ਮੀਟਿੰਗ। ਤਿੰਨ ਮਹੀਨੇ ਵਿੱਚ ਸਾਰੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ

0
23

ਅੰਮ੍ਰਿਤਸਰ 28 ਅਪ੍ਰੈਲ ( ਰਾਜਿੰਦਰ ਧਾਨਿਕ) : ਫਰੀਡਮ ਫਾਈਟਰ ਉਤਰਾਧਿਕਾਰੀ ਸੰਗਠਨ- ਸੰਸਥਾ ਅੰਮ੍ਰਿਤਸਰ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨਾਲ ਮੀਟਿੰਗ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਰਾਮਪਾਲ ਸਿੰਘ ਪੰਨੂ ਨੇ ਇੱਕ ਇੱਕ ਮੰਗ ਪੜ੍ਹ ਕੇ ਪੇਸ਼ ਕੀਤੀ। ਜਿਸ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਵੇਂ ਬਣੇ ਕੰਪਲੈਕਸ ਵਿੱਚ ਅੰਮ੍ਰਿਤਸਰ ਦੇ ਫਰੀਡਮ ਫਾਈਟਰਾਂ ਦੀਆਂ ਤਸਵੀਰਾਂ ਲਾਉਣੀਆਂ। ਫਰੀਡਮ ਫਾਈਟਰਾਂ ਦੀਆਂ ਦਿੱਤੀਆ ਦਰਖਾਸਤਾਂ ਦਾ ਨਿਪਟਾਰਾ ਜਲਦੀ ਕਰਨਾ। ਫਰੀਡਮ ਫਾਈਟਰ ਪ੍ਰੀਵਾਰਾਂ ਦਾ ਹਰ ਦਫਤਰ ਵਿੱਚ ਆਦਰ ਸਤਿਕਾਰ ਹੋਵੇ। ਫਰੀਡਮ ਫਾਈਟਰ ਪ੍ਰੀਵਾਰਾਂ ਦਾ ਮਹੀਨੇ 300 ਯੂਨਿਟ ਬਿਜਲੀ ਲੋਡ ਇੱਕ ਕਿਲੋਵਾਟ ਦੀ ਸ਼ਰਤ ਖਤਮ ਕਰਕੇ 7 ਕਿਲੋਵਾਟ ਕੀਤੀ ਜਾਵੇ। ਫਰੀਡਮ ਫਾਈਟਰ ਦੇ ਪਰਿਵਾਰ ਦੇ ਸਰਟੀਫਿਕੇਟ ਬਣਾਉਣ ਦਾ ਢੰਗ ਸੌਖਾ ਕੀਤਾ ਜਾਵੇ। ਪੰਜਾਬ ਰੋਡਵੇਜ ਦੀ ਤਰ੍ਹਾਂ ਸਿਟੀ ਬੱਸ ਵਿੱਚ ਸਫਰ ਫਰੀ ਕੀਤਾ ਜਾਵੇ। ਜਿਲ੍ਹੇ ਅੰਦਰ ਫਰੀਡਮ ਫਾਈਟਰ ਭਵਨ ਬਣਾਏ ਜਾਣ। ਫਰੀਡਮ ਫਾਈਟਰ ਪ੍ਰੀਵਾਰਾਂ ਦੀ ਭਲਾਈ ਲਈ ਵੈਲਫੇਅਰ ਬੋਰਡ ਦਾ ਗਠਨ ਕੀਤਾ ਜਾਵੇ। ਸਟੇਟ ਪੱਧਰ ਤੇ ਸਰਕਾਰੀ ਬੋਰਡਾਂ, ਕਮੇਟੀਆਂ ਵਿੱਚ ਵਾਰਿਸਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। 26 ਜਨਵਰੀ ਅਤੇ 15 ਅਗਸਤ ਤੇ ਸਾਰੇ ਪ੍ਰੀਵਾਰਾਂ ਨੂੰ ਸੱਦਾ ਪੱਤਰ ਘਰ ਭੇਜੇ ਜਾਣ।

ਪੱਤਰਕਾਰ ਨਾਲ ਗੱਲਬਾਤ ਦੌਰਾਨ ਕਰਮਜੀਤ ਸਿੰਘ ਕੇ ਪੀ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨਾਲ ਡੇਢ ਘੰਟਾ ਮੀਟਿੰਗ ਹਾਲ ਵਿੱਚ ਮੰਗਾਂ ਤੇ ਵਿਚਾਰ ਕੀਤਾ ਗਿਆ। ਮੰਗਾਂ ਮੰਨਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਰੀਡਮ ਫਾਈਟਰ ਦੀ ਫੋਟੋ ਇਕ ਸਾਇਜ ਦੀ ਤੁਸੀਂ ਆਪ ਬਣਵਾਉ ਤੇ ਜਗ੍ਹਾ ਚੁਣ ਕੇ ਲਗਵਾ ਲਵੋ। ਤੁਹਾਡੇ ਕੰਮ ਸਮੇਂ ਸਿਰ ਹੋਣਗੇ। ਪ੍ਰੀਵਾਰਾਂ ਨੂੰ ਬਣਦਾ ਮਾਣ ਸਨਮਾਨ ਹਰ ਦਫਤਰ ਵਿੱਚ ਮਿਲੇਗਾ। ਕੋਈ ਹੋਰ ਮੁਸ਼ਕਿਲ ਪੇਸ਼ ਆਉਣ ਤੇ ਤੁਸੀਂ ਮੈਨੂੰ ਮਿਲ ਸਕਦੇ ਹੋ। ਪੰਜਾਬ ਸਰਕਾਰ ਵੱਲੋਂ ਮੰਗੀਆਂ ਜਾਣ ਵਾਲੀਆ ਮੰਗਾਂ ਦੀ ਮੈਂ ਆਪਣੇ ਵੱਲੋਂ ਲਿਖਤੀ ਸਿਫਾਰਸ਼ ਭੇਜ ਦੇਵਾਂਗਾ।

ਇਸ ਮੀਟਿੰਗ ਵਿੱਚ ਫਰੀਡਮ ਫਾਈਟਰ ਉਤਰਾਧਿਕਾਰੀ ਸੰਸਥਾ- ਸੰਗਠਨ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਅਤੇ ਗਿਆਨ ਸਿੰਘ ਸੱਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਨ੍ਹਾਂ ਨਾਲ ਮੇਜਰ ਸਿੰਘ, ਸੁਖਵਿੰਦਰ ਸਿੰਘ, ਹਰਵੰਤ ਸਿੰਘ, ਮੁਖਤਾਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਕਰਮ ਸਿੰਘ, ਕੁਲਦੀਪ ਕੌਰ, ਪਰਮਜੀਤ ਸਿੰਘ, ਹਰਪਿੰਦਰ ਕੋਰ, ਰਾਜਬੀਰ ਕੌਰ, ਕਸ਼ਮੀਰ ਕੌਰ, ਸਰੋਜ ਨੰਦਾ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।

NO COMMENTS

LEAVE A REPLY