ਮੂਧਲ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਲਈ 17047 ਕਰੋੜ ਰੁਪਏ ਦੀ ਨਾਬਾਰਡ ਸੰਭਾਵੀ ਕਰਜ਼ਾ ਲਿੰਕਡ ਯੋਜਨਾ 2023-24 ਲਈ ਜਾਰੀ

0
11

ਅੰਮ੍ਰਿਤਸਰ 15 ਦਸਬੰਰ (ਰਾਜਿੰਦਰ ਧਾਨਿਕ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਣਬੀਰ ਸਿੰਘ ਮੂਧਲ ਨੇ ਨਾਬਾਰਡ ਦਾ ਸੰਭਾਵੀ ਕਰਜ਼ਾ ਲਿੰਕਡ ਪਲਾਨ 2023-24 ਜਾਰੀ ਕੀਤਾ। ਇਹ ਦਸਤਾਵੇਜ਼ ਜੋ ਨਾਬਾਰਡ ਦੁਆਰਾ ਅੰਮ੍ਰਿਤਸਰ ਜ਼ਿਲ੍ਹੇ ਲਈ ਕੁੱਲ 13524 ਕਰੋੜ ਦੇ ਸੰਭਾਵੀ ਕਰਜੇ ਲਈ ਤਿਆਰ ਕੀਤਾ ਗਿਆ ਹੈ ਨੂੰ ਜ਼ਿਲ੍ਹਾ ਸਲਾਹਕਾਰ ਕਮੇਟੀ ਅੰਮ੍ਰਿਤਸਰ ਵਿਖੇ ਜਾਰੀ ਕੀਤੀ ਗਈ। ਇਹ ਦਸਤਾਵੇਜ਼ ਤਰਜੀਹੀ ਖੇਤਰ ਦੇ ਅਧੀਨ ਸੰਭਾਵੀ ਕਰਜ਼ਾ ਖੇਤਰਾਂ ਲਈ ਬਣਾਇਆ ਜਾਂਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਨਵੇਂ ਰਾਹਾਂ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਦੁਆਰਾ ਕਰਜ਼ਾ ਪੋਰਟਫੋਲੀਓ ਦੀ ਵਿਭਿੰਨਤਾ ’ਤੇ ਜ਼ੋਰ ਦਿੱਤਾ। ਉਨਾਂ ਦੱਸਿਆ ਕਿ ਬੈਂਕਰਾਂ ਨੂੰ ਐਮ.ਐਸ.ਐਮ.ਈ. ਸੈਕਟਰ ’ਤੇ ਧਿਆਨ ਕੇਂਦਰਿਤ ਕਰਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਮਾਰਗਦਰਸ਼ਨ ਕੀਤਾ ਗਿਆ ਕਿਉਂਕਿ ਇਹ ਜ਼ਿਲ੍ਹੇ ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ, ਜਸਕੀਰਤ ਸਿੰਘ ਨੇ ਦੱਸਿਆ ਕਿ ਨਿਵੇਸ਼ ਕਰਜ਼ੇ ਤਹਿਤ ਖੇਤੀ ਕਰਜ਼ਾ ਵਧਣਾ ਚਾਹੀਦਾ ਹੈ ਤਾਂ ਜੋ ਖੇਤੀ ਖੇਤਰ ਵਿੱਚ ਪੂੰਜੀ ਨਿਰਮਾਣ ਹੋ ਸਕੇ। ਨਿਵੇਸ਼ ਕਰਜ਼ੇ ਨੂੰ ਵਧਾਉਣ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਬੈਂਕਾਂ ਦੁਆਰਾ ਲਾਗੂ ਕਰਨ ਦੀ ਲੋੜ ਹੈ। ਗੈਰ-ਰਸਮੀ ਕ੍ਰੈਡਿਟ ਡਿਲੀਵਰੀ ਸੈਕਟਰ ਬੈਂਕਾਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ।
ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ 2023-24 ਲਈ ਪੀਐਲਪੀ ਦੇ ਕੁੱਲ ਅਨੁਮਾਨਾਂ ਦਾ ਅਨੁਮਾਨ 17047 ਕਰੋੜ ਰੁਪਏ ਹੈ ਜਿਸ ਵਿੱਚ ਫਾਰਮ ਕ੍ਰੈਡਿਟ ਲਈ 5312 ਕਰੋੜ, ਖੇਤੀਬਾੜੀ ਬੁਨਿਆਦੀ ਢਾਂਚੇ ਲਈ 525 ਕਰੋੜ, ਖੇਤੀਬਾੜੀ ਸਹਾਇਕ ਗਤੀਵਿਧੀਆਂ ਲਈ 649 ਕਰੋੜ ਰੁਪਏ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ 8827 ਕਰੋੜ, ਨਿਰਯਾਤ ਕ੍ਰੈਡਿਟ ਲਈ 247 ਕਰੋੜ, ਸਿੱਖਿਆ ਲਈ 289 ਕਰੋੜ, ਹਾਊਸਿੰਗ ਲਈ 1006 ਕਰੋੜ, ਹੋਰਾਂ ਲਈ 93 ਕਰੋੜ (ਐਸ.ਐਚ.ਜੀ./ਜੇ.ਐਲ.ਜੀ/ਛੋਟੇ ਕਰਜ਼ੇ) ਰੱਖੇ ਗਏ ਹਨ। ਇਸ ਮੌਕੇ ਐਲਡੀਓ ਸ੍ਰੀ ਲੋਕੇਸ਼ ਬਹਿਲ, ਐਲਡੀਐਮ ਸ੍ਰੀ ਪ੍ਰੀਤਮ ਸਿੰਘ ਅਤੇ ਸਾਰੇ ਬੈਂਕਾਂ ਅਤੇ ਲਾਈਨ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

NO COMMENTS

LEAVE A REPLY